ਟਰੰਪ ਸਮਰਥਕ 725 ਦੰਗਾਕਾਰੀਆਂ ਨੂੰ ਸਜ਼ਾਵਾਂ ਹੋਣੀਆਂ ਸ਼ੁਰੂ

26
Share

-ਪਹਿਲੇ ਦੰਗਾਕਾਰੀ ਨੂੰ ਮਿਲੀ 87 ਮਹੀਨਿਆਂ ਦੀ ਜੇਲ੍ਹ
ਵਾਸ਼ਿੰਗਟਨ, 3 ਅਗਸਤ (ਪੰਜਾਬ ਮੇਲ)- ਅਮਰੀਕਾ ’ਚ ਟੈਕਸਾਸ ਦੇ ਇੱਕ ਵਿਅਕਤੀ ਨੂੰ 6 ਜਨਵਰੀ, 2021 ਨੂੰ ਕੈਪੀਟਲ ਹਿੰਸਾ ਮਾਮਲੇ ਵਿਚ ਅਦਾਲਤ ਨੇ 87 ਮਹੀਨਿਆਂ (4.3 ਸਾਲ) ਦੀ ਸਜ਼ਾ ਸੁਣਾਈ ਸੀ। ਇਸ ਮਾਮਲੇ ’ਚ ਦੋਸ਼ੀ ਦੰਗਾਕਾਰੀ ਖਿਲਾਫ ਅਦਾਲਤ ਵਲੋਂ ਸੁਣਾਈ ਗਈ ਇਹ ਹੁਣ ਤੱਕ ਦੀ ਸਭ ਤੋਂ ਵੱਡੀ ਸਜ਼ਾ ਹੈ।
ਅਮਰੀਕਾ ’ਚ ਰਾਸ਼ਟਰਪਤੀ ਚੋਣਾਂ ’ਚ ਮਿਲੀ ਹਾਰ ਤੋਂ ਬਾਅਦ ਧਾਂਦਲੀ ਦੇ ਇਲਜ਼ਾਮ ਲੱਗਣ ਤੋਂ ਬਾਅਦ ਤਤਕਾਲੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸਮਰਥਕਾਂ ਨੇ ਸੰਸਦ ਕੰਪਲੈਕਸ ’ਚ ਭਾਰੀ ਹਿੰਸਾ ਕੀਤੀ ਸੀ। ਮੀਡੀਆ ਰਿਪੋਰਟਾਂ ਮੁਤਾਬਕ 6 ਜਨਵਰੀ ਨੂੰ ਦੋਸ਼ੀ ਗਾਈ ਰਿਫਿਟ (49) ਪਿਸਤੌਲ ਨਾਲ ਲੈਸ ਰਾਜਧਾਨੀ ਹਿੰਸਾ ’ਚ ਸ਼ਾਮਲ ਸੀ, ਤਾਂ ਉਸ ਦੇ ਬੇਟੇ ਨੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਬੇਟੇ ਨੇ ਐੱਫ.ਬੀ.ਆਈ. ਨੂੰ ਹਿੰਸਾ ਵਿਚ ਆਪਣੀ ਭੂਮਿਕਾ ਬਾਰੇ ਜਾਣਕਾਰੀ ਦਿੱਤੀ ਸੀ। ਮਾਰਚ ਵਿਚ, ਉਸਨੂੰ ਇੱਕ ਅਮਰੀਕੀ ਅਦਾਲਤ ਨੇ ਪੰਜ ਗੰਭੀਰ ਮਾਮਲਿਆਂ ਵਿਚ ਦੋਸ਼ੀ ਠਹਿਰਾਇਆ ਸੀ। ਇਨ੍ਹਾਂ ਵਿਚ ਸਰਕਾਰੀ ਕਾਰਵਾਈ ਵਿਚ ਵਿਘਨ ਪਾਉਣ ਅਤੇ ਪੁਲਿਸ ਨਾਲ ਟਕਰਾਅ ਦੇ ਦੋਸ਼ ਸ਼ਾਮਲ ਹਨ।
ਜ਼ਿਕਰਯੋਗ ਹੈ ਕਿ 2021 ਦੀਆਂ ਆਮ ਚੋਣਾਂ ਤੋਂ ਬਾਅਦ 6 ਜਨਵਰੀ ਨੂੰ ਡੋਨਾਲਡ ਟਰੰਪ ਦੀ ਹਾਰ ਤੋਂ ਪਰੇਸ਼ਾਨ ਸਮਰਥਕਾਂ ਦੀ ਭੀੜ ਨੇ ਅਮਰੀਕਾ ਦੇ ਕੈਪੀਟਲ ਹਿੱਲ ’ਤੇ ਹਮਲਾ ਕਰ ਦਿੱਤਾ ਸੀ। ਜਾਣਕਾਰੀ ਮੁਤਾਬਕ ਇਹ ਹਮਲਾ 1812 ਦੀ ਜੰਗ ਤੋਂ ਬਾਅਦ ਅਮਰੀਕੀ ਸੰਸਦ ’ਤੇ ਸਭ ਤੋਂ ਵੱਡਾ ਹਮਲਾ ਸੀ। ਭੜਕੀ ਭੀੜ ਨੇ ਉੱਥੇ ਮੌਜੂਦ ਪੁਲਿਸ ਮੁਲਾਜ਼ਮਾਂ ’ਤੇ ਵੀ ਹਮਲਾ ਕਰ ਦਿੱਤਾ।
ਟਰੰਪ ਦੇ ਸਮਰਥਕ ਮੰਗ ਕਰ ਰਹੇ ਸਨ ਕਿ ਬਾਇਡਨ ਦੀ ਜਿੱਤ ਨੂੰ ਪ੍ਰਮਾਣਿਤ ਹੋਣ ਤੋਂ ਰੋਕਿਆ ਜਾਵੇ। ਲਗਪਗ ਦੋ ਹਫ਼ਤਿਆਂ ਬਾਅਦ, ਜੋ ਬਾਇਡਨ ਨੇ ਸੰਯੁਕਤ ਰਾਜ ਦੇ 46ਵੇਂ ਰਾਸ਼ਟਰਪਤੀ ਵਜੋਂ ਅਹੁਦਾ ਸੰਭਾਲ ਲਿਆ। ਮਹੱਤਵਪੂਰਨ ਗੱਲ ਇਹ ਹੈ ਕਿ ਇਸ ਦੰਗਿਆਂ ਨਾਲ ਸਬੰਧਤ ਅਪਰਾਧਾਂ ਲਈ ਲਗਪਗ 50 ਰਾਜਾਂ ਵਿਚ 725 ਤੋਂ ਵੱਧ ਵਿਅਕਤੀਆਂ ਨੂੰ ਗਿ੍ਰਫਤਾਰ ਵੀ ਕੀਤਾ ਗਿਆ ਸੀ।

Share