ਟਰੰਪ ਸਮਰਥਕਾਂ ਨੇ ਮੱਧ ਕਾਲੀ ਚੋਣਾਂ ਤੋਂ ਪਹਿਲਾਂ ਮਾਰਚ ਦੇ ਅੰਤ ਤੱਕ 12.40 ਕਰੋੜ ਡਾਲਰ ਫੰਡ ਜੁਟਾਇਆ

121
Share

ਸੈਕਰਾਮੈਂਟੋ, 22 ਮਾਰਚ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਨੈੱਟਵਰਕ ਆਫ ਪੋਲੀਟੀਕਲ ਐਡਵੋਕੇਸੀ ਗਰੁੱਪਸ ਨੇ ਮਾਰਚ ਦੇ ਅੰਤ ਤੱਕ 12.40 ਕਰੋੜ ਡਾਲਰ ਫੰਡ ਜੁਟਾਇਆ ਹੈ। ਇਸ ਤਰਾਂ ਸਾਬਕਾ ਰਾਸ਼ਟਰਪਤੀ ਦੇ ਸਮਰਥਕਾਂ ਨੇ ਮੱਧਕਾਲੀ ਚੋਣਾਂ ਤੇ ਉਸ ਉਪਰੰਤ ਰਾਜਸੀ ਗਤੀਵਿਧੀਆਂ ਲਈ ਕਾਫੀ ਫੰਡ ਇਕੱਠਾ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਇਹ ਖੁਲਾਸਾ ਸੰਘੀ ਚੋਣ ਕਮਿਸ਼ਨ ਕੋਲ ਫੰਡ ਜੁਟਾਉਣ ਸਬੰਧ ਦਾਇਰ ਤਾਜ਼ਾ ਵੇਰਵੇ ਤੋਂ ਹੋਇਆ ਹੈ। ਰਿਪਬਲੀਕਨ ਨੈਸ਼ਨਲ ਕਮੇਟੀ ਕੋਲ ਮਾਰਚ ਦੇ ਅੰਤ ਵਿਚ 4.50 ਕਰੋੜ ਡਾਲਰ ਨਕਦ ਸਨ। ਸਭ ਤੋਂ ਵੱਡੇ ਟਰੰਪ ਗਰੁੱਪ ਸੇਵ ਅਮੈਰੀਕਾ ਪੀ.ਏ.ਸੀ. ਨੇ ਮਾਰਚ ਵਿਚ 50 ਲੱਖ ਡਾਲਰ ਤੋਂ ਵਧ ਫੰਡ ਇਕੱਠਾ ਕੀਤਾ।

Share