ਟਰੰਪ ਸਮਰਥਕਾਂ ਦੇ ਵਿਰੋਧ ਦੇ ਡਰੋਂ ਕੁਝ ਟਵਿੱਟਰ ਮੁਲਾਜ਼ਮਾਂ ਨੇ ਆਪਣਾ ਅਕਾਊਂਟ ਕੀਤਾ ਲਾਕ

463
Share

ਵਾਸ਼ਿੰਗਟਨ, 18 ਜਨਵਰੀ (ਪੰਜਾਬ ਮੇਲ)- ਅਮਰੀਕਾ ਦੇ ਅਹੁਦਾ ਛੱਡ ਰਹੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸਮਰਥਕਾਂ ਨਾਲ ਵਿਰੋਧ ਦਾ ਸਾਹਮਣਾ ਕੀਤੇ ਜਾਣ ਦੇ ਡਰ ਨਾਲ ਕੁਝ ਟਵਿੱਟਰ ਮੁਲਾਜ਼ਮਾਂ ਨੇ ਆਪਣੇ ਅਕਾਊਂਟਸ ਨੂੰ ਲਾਕ ਕਰ ਦਿੱਤਾ ਹੈ। ਇਹ ਨਹੀਂ, ਕੰਪਨੀ ਵੱਲੋਂ ਕੁਝ ਐਗਜ਼ੀਕਿਊਟੀਵ ਨੂੰ ਵਿਅਕਤੀਗਤ ਤੌਰ ’ਤੇ ਸੁਰੱਖਿਆ ਵੀ ਮੁਹੱਈਆ ਕਰਵਾਈ ਗਈ ਹੈ। ਰਿਪੋਰਟ ਮੁਤਾਬਕ ਟਰੰਪ ਦੇ ਸਮਰਥਕਾਂ ਵੱਲੋਂ ਟਾਰਗੇਟ ਕੀਤੇ ਜਾ ਸਕਣ ਦੇ ਖਦਸ਼ੇ ਨਾਲ ਇਨ੍ਹਾਂ ਨੇ ਆਪਣੇ ਅਕਾਊਂਟ ਨੂੰ ਪ੍ਰਾਈਵੇਟ ਕਰ ਦਿੱਤਾ ਹੈ। ਇਹ ਨਹੀਂ, ਆਨਲਾਈਨ ਮੌਜੂਦ ਆਪਣੀਆਂ ਜਾਣਕਾਰੀਆਂ ਨੂੰ ਵੀ ਮਿਟਾ ਦਿੱਤਾ ਹੈ। ਦਰਅਸਲ, ਕੈਪੀਟਲ ਬਿਲਡਿੰਗ ’ਚ ਟਰੰਪ ਦੇ ਸਮਰਥਕਾਂ ਦੇ ਹਿੰਸਾ ਫੈਲਾਏ ਜਾਣ ਦੇ ਚੱਲਦੇ ਟਵਿੱਟਰ ਦੇ 350 ਮੁਲਾਜ਼ਮਾਂ ਨੇ ਇਕ ਅੰਦਰੂਨੀ ਪਟੀਸ਼ਨ ’ਤੇ ਦਸਤਖਤ ਕਰਕੇ ਕੰਪਨੀ ਦੇ ਸੀ.ਈ.ਓ. ਜੈਕ ਡੋਰਸੀ ਨੂੰ ਟਰੰਪ ਦੇ ਅਕਾਊਂਟ ਨੂੰ ਬੰਦ ਕਰਨ ਦੀ ਅਪੀਲ ਕੀਤੀ ਸੀ। ਅਜਿਹੇ ’ਚ ਅੱਗੇ ਆਉਣ ਵਾਲੇ ਸਮੇਂ ’ਚ ਹਿੰਸਾ ਦੇ ਭੜਕਾਉਣ ਦੇ ਖਦਸ਼ੇ ਦੇ ਚੱਲਦੇ 8 ਜਨਵਰੀ ਨੂੰ ਟਵਿੱਟਰ ਨੇ ਟਰੰਪ ਦੇ ਅਕਾਊਂਟ ਨੂੰ ਸਥਾਈ ਤੌਰ ’ਤੇ ਬੰਦ ਕਰ ਦਿੱਤਾ। ਰਿਪੋਰਟ ਮੁਤਾਬਕ ਜੈਕ ਡੋਰਸੀ ਪਹਿਲਾਂ ਇਸ ਗੱਲੋਂ ਭਰੋਸੇਯੋਗ ਨਹੀਂ ਸਨ ਕਿ ਟਰੰਪ ’ਤੇ ਅਸਥਾਈ ਮੁਅੱਤਲੀ ਸਹੀ ਫੈਸਲਾ ਹੈ ਪਰ ਪਿਛਲੇ ਹਫਤੇ ਕੀਤੇ ਗਏ ਟਵੀਟਸ ਨੂੰ ਦੇਖਦੇ ਹੋਏ ਡੋਰਸੀ ਨੇ ਆਖਿਰਕਾਰ ਕਿਹਾ ਕਿ ਟਰੰਪ ਦੇ ਅਕਾਊਂਟ ਨੂੰ ਮੁਅੱਤਲੀ ਕਰਨਾ ਸਹੀ ਫੈਸਲਾ ਹੈ। ਟਵਿੱਟਰ ਦੇ ਬੈਨ ਤੋਂ ਬਾਅਦ ਟਰੰਪ ਨੇ ਦੇਸ਼ ਦੇ ਰਾਸ਼ਟਰਪਤੀ ਦੇ ਆਧਿਕਾਰਿਤ ਟਵਿੱਟਰ ਹੈਂਡਲ ਤੋਂ ਟਵੀਟ ਕਰ ਕੇ ਟਵਿੱਟਰ ’ਤੇ ਹਮਲਾ ਬੋਲਿਆ।

Share