ਟਰੰਪ ਵੱਲੋਂ ਸ਼ਾਂਤੀਪੂਰਣ ਤਰੀਕੇ ਨਾਲ ਸੱਤਾ ਤਬਾਦਲੇ ਤੋਂ ਇਨਕਾਰ

623

ਵਾਸ਼ਿੰਗਟਨ, 24 ਸਤੰਬਰ (ਪੰਜਾਬ ਮੇਲ)- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਨਵੰਬਰ ਵਿਚ ਚੋਣਾਂ ਹਾਰ ਜਾਣ ਤੋਂ ਬਾਅਦ ਵੀ ਸ਼ਾਂਤੀਪੂਰਣ ਤਰੀਕੇ ਨਾਲ ਸੱਤਾ ਤਬਾਦਲੇ ਤੋਂ ਇਨਕਾਰ ਕੀਤਾ ਹੈ। ਡੋਨਾਲਡ ਟਰੰਪ ਨੇ ਕਿਹਾ ਕਿ ਉਨਾਂ ਦਾ ਮੰਨਣਾ ਹੈ ਕਿ ਚੋਣਾਂ ਦੇ ਨਤੀਜੇ ਅਮਰੀਕੀ ਸੁਪਰੀਮ ਕੋਰਟ ਤੱਕ ਜਾਣਗੇ ਕਿਉਂਕਿ ਉਨ੍ਹਾਂ ਨੂੰ ਪੋਸਟਲ ਵੋਟਿੰਗ ‘ਤੇ ਸ਼ੱਕ ਹੈ। ਕਈ ਸੂਬਾ ਮੇਲ ਦੇ ਜ਼ਰੀਏ ਵੋਟਿੰਗ ਨੂੰ ਹੱਲਾਸ਼ੇਰੀ ਦੇ ਰਹੇ ਹਨ ਜਿਸ ਦੇ ਪਿੱਛੇ ਉਹ ਕੋਰੋਨਾਵਾਇਰਸ ਤੋਂ ਸੁਰੱਖਿਆ ਨੂੰ ਕਾਰਨ ਦੱਸ ਰਹੇ ਹਨ। ਡੋਨਾਲਡ ਟਰੰਪ ਤੋਂ ਇਕ ਪੱਤਰਕਾਰ ਨੇ ਸਵਾਲ ਕੀਤਾ ਸੀ ਕਿ ਡੈਮੋਕ੍ਰੇਟਿਕ ਪਾਰਟੀ ਦੇ ਉਮੀਦਵਾਰ ਜੋਅ ਬਾਇਡੇਨ ਤੋਂ ਚੋਣਾਂ ਹਾਰਣ, ਜਿੱਤਣ ਜਾਂ ਡ੍ਰਾਅ ਹੋਣ ਦੀ ਸਥਿਤੀ ਵਿਚ ਕੀ ਉਹ ਸ਼ਾਂਤੀਪੂਰਣ ਤਰੀਕੇ ਨਾਲ ਸੱਤਾ ਤਬਾਦਲਾ ਕਰਨਗੇ। ਇਸ ‘ਤੇ ਟਰੰਪ ਨੇ ਕਿਹਾ ਕਿ ਮੈਂ ਬੈਲਟ ਪੇਪਰਾਂ ਨੂੰ ਲੈ ਕੇ ਸ਼ਿਕਾਇਤ ਕਰਦਾ ਆਇਆ ਹਾਂ ਅਤੇ ਉਹ ਇਕ ਮੁਸੀਬਤ ਹੈ।