ਟਰੰਪ ਵੱਲੋਂ ਟਵਿੱਟਰ ‘ਤੇ ਗੁੰਮਰਾਹਕੁਨ ਟਵੀਟ ਕਰਨ ਦੇ ਇਲਜ਼ਾਮ

916

-‘ਟਵਿੱਟਰ’ ‘ਤੇ ਨਵੰਬਰ ਚੋਣਾਂ ‘ਚ ਦਖ਼ਲਅੰਦਾਜ਼ੀ ਦੇ ਲਾਏ ਦੋਸ਼, ਪਾਈ ਝਾੜ
ਵਾਸ਼ਿੰਗਟਨ, 29 ਮਈ (ਪੰਜਾਬ ਮੇਲ)-ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਟਵਿੱਟਰ ‘ਤੇ ਗੁੰਮਰਾਹਕੁਨ ਟਵੀਟ ਕਰਨ ਦੇ ਇਲਜ਼ਾਮ ਲਾਏ ਹਨ। ਟਰੰਪ ਨੇ ਕਿਹਾ ਕਿ ਟਵਿੱਟਰ ਇਸ ਨਵੰਬਰ ‘ਚ ਹੋ ਰਹੀਆਂ ਚੋਣਾਂ ਵਿਚ ਦਖ਼ਲਅੰਦਾਜ਼ੀ ਕਰ ਰਿਹਾ ਹੈ। ਇਸ ਲਈ ਉਨ੍ਹਾਂ ਟਵਿੱਟਰ ਨੂੰ ਚੰਗੀ ਝਾੜ ਵੀ ਪਾਈ। ਇਥੇ ਇਹ ਗੱਲ ਵਰਣਨਯੋਗ ਹੈ ਕਿ ਟਵਿੱਟਰ ਨੇ ਟਰੰਪ ਦੇ ਪਿਛਲੇ ਕੁਝ ਟਵੀਟਾਂ ਵਿਚ ਵੋਟਰਾਂ ਨੂੰ ਧੋਖਾ ਦੇਣ ਦੀ ਗੱਲ ਕੀਤੀ ਸੀ, ਜਿਸ ਕਾਰਨ ਰਾਸ਼ਟਰਪਤੀ ਟਰੰਪ ਭੜਕ ਪਏ ਅਤੇ ਟਵਿੱਟਰ ‘ਤੇ ਦੋਸ਼ ਲਾਉਂਦਿਆਂ ਕਿਹਾ ਕਿ ਇਸ ਵਿਚ ਵੱਡੇ ਪੱਧਰ ‘ਤੇ ਭ੍ਰਿਸ਼ਟਾਚਾਰ ਅਤੇ ਧੋਖਾਧੜੀ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਖ਼ਬਰ ਪੂਰੀ ਤਰ੍ਹਾਂ ਝੂਠੀ ਹੈ। ਟਰੰਪ ਨੇ ਕਿਹਾ ਟਵਿੱਟਰ ਨੂੰ ‘ਫ੍ਰੀਡਮ ਆਫ਼ ਸਪੀਚ’ ਵਿਚ ਦਖ਼ਲ ਦੇਣ ਤੋਂ ਗੁਰੇਜ਼ ਕਰਨ ਨੂੰ ਕਿਹਾ। ਉਨ੍ਹਾਂ ਕਿਹਾ ਕਿ ਟਵਿੱਟਰ ਅਜਿਹੀਆਂ ਹਰਕਤਾਂ ਤੋਂ ਬਾਜ ਆਉਣ। ਉਨ੍ਹਾਂ ਕਿਹਾ ਕਿ ਮੈਂ ਰਾਸ਼ਟਰਪਤੀ ਹੋਣ ਦੇ ਨਾਤੇ ਅਜਿਹਾ ਨਹੀਂ ਹੋਣ ਦਿਆਂਗਾ। ਟਵਿੱਟਰ ਉਨ੍ਹਾਂ ਦੀ ਸੁਤੰਤਰਤਾ ਵਿਚ ਘੁਸਪੈਠ ਕਰ ਰਿਹਾ ਹੈ। ਇਸੇ ਦੌਰਾਨ ਟਵਿੱਟਰ ਨੇ ਕਿਹਾ ਕਿ ‘ਮੇਲ ਇਨ ਵੋਟਿੰਗ’ ਬਾਰੇ ਟਰੰਪ ਦੇ ਟਵਿੱਟਰ ਨੇ ਕੰਪਨੀ ਦੇ ਨਿਯਮਾਂ ਦੀ ਉਲੰਘਣਾ ਬਾਰੇ ਵੀ ਜਾਂਚ ਕਰ ਰਹੇ ਹਾਂ। ਟਵਿੱਟਰ ਦੇ ਬੁਲਾਰੇ ਕੈਟੀ ਰੋਜਬਰੋ ਨੇ ਕਿਹਾ ਕਿ ਟਰੰਪ ਦੇ ਇਨ੍ਹਾਂ ਟਵੀਟਾਂ ਵਿਚ ਵੋਟਿੰਗ ਪ੍ਰਕਿਰਿਆਵਾਂ ਬਾਰੇ ਸੰਭਾਵਿਤ ਤੌਰ ‘ਤੇ ਗੁੰਮਰਾਹਕੁੰਨ ਜਾਣਕਾਰੀ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਟਵਿੱਟਰ ਚੋਣਾਂ ਵਿਚ ਕੋਈ ਦਖ਼ਲਅੰਦਾਜ਼ੀ ਨਹੀਂ ਕਰ ਰਿਹਾ।