ਟਰੰਪ ਵੱਲੋਂ ਚੀਨ ਨਾਲ ਵਪਾਰਕ ਸੰਬੰਧ ਪੂਰੀ ਤਰ੍ਹਾਂ ਖਤਮ ਕਰਨ ਦਾ ਕੀਤਾ ਜਾ ਸਕਦੈ ਐਲਾਨ!

408
Share

ਵਾਸ਼ਿੰਗਟਨ, 26 ਅਗਸਤ (ਪੰਜਾਬ ਮੇਲ)- ਅਮਰੀਕਾ ਤੇ ਚੀਨ ‘ਚ ਜਾਰੀ ਤਣਾਅ ਵਿਚਕਾਰ ਰਾਸ਼ਟਰਪਤੀ ਡੋਨਾਲਡ ਟਰੰਪ ਚੀਨ ਨਾਲ ਵਪਾਰਕ ਸਬੰਧ ਪੂਰੀ ਤਰ੍ਹਾਂ ਖਤਮ ਕਰਨ ਦਾ ਭਵਿੱਖ ‘ਚ ਐਲਾਨ ਕਰ ਸਕਦੇ ਹਨ। ਫਾਕਸ ਨਿਊਜ਼ ਨੂੰ ਦਿੱਤੇ ਇੰਟਰਵਿਊ ਵਿਚ ਅਮਰੀਕਾ ਦੇ ਰਾਸ਼ਟਰਪਤੀ ਨੇ ਕਿਹਾ ਕਿ ਸਾਡੇ ਦੇਸ਼ ਦੀ ਅਰਥ ਵਿਵਸਥਾ ਨੂੰ ਚੀਨ ਤੋਂ ਵੱਖਰੇ ਕਰਨ ਦੀਆਂ ਸੰਭਾਵਨਾਵਾਂ ‘ਤੇ ਚਰਚਾ ਚੱਲ ਰਹੀ ਹੈ। ਦੱਸ ਦਈਏ ਕਿ ਅਮਰੀਕੀ ਵਸਤਾਂ ਦਾ ਮੁੱਖ ਖਰੀਦਦਾਰ ਚੀਨ ਵੀ ਹੈ।
ਟਰੰਪ ਨੇ ਟੀ.ਵੀ. ਚੈਨਲ ਨੂੰ ਦਿੱਤੇ ਇੰਟਰਵਿਊ ‘ਚ ਕਿਹਾ ਕਿ ਚੀਨ ਦਾ ਅਮਰੀਕਾ ਨਾਲ ਕਾਰੋਬਾਰੀ ਵਿਵਹਾਰ ਸਹੀ ਨਹੀਂ ਹੈ। ਇਸ ਲਈ ਅਸੀਂ ਦੇਸ਼ ‘ਚ ਅਰਥ ਵਿਵਸਥਾ ਨੂੰ ਉਸ ਤੋਂ ਪੂਰੀ ਤਰ੍ਹਾਂ ਵੱਖ ਕਰਨ ਦੀ ਕੋਸ਼ਿਸ਼ ਕਰਾਂਗੇ।
ਟਰੰਪ ਨੇ ਕਿਹਾ ਕਿ ਉਨ੍ਹਾਂ ਨੇ ਚੀਨ ਨਾਲ ਕਾਰੋਬਾਰ ਦੇ ਦਰਵਾਜ਼ਿਆਂ ਨੂੰ ਬੰਦ ਕਰ ਦਿੱਤਾ ਹੈ ਕਿਉਂਕਿ ਕੋਰੋਨਾ ਵਰਗੀ ਮਹਾਮਾਰੀ ਵਿਚ ਚੀਨ ਦੀ ਭੂਮਿਕਾ ਅਤੇ ਉਸ ਨਾਲ ਨਜਿੱਠਣ ਦੇ ਉਪਾਵਾਂ ‘ਚ ਉਸ ਦੀ ਅਸਫਲਤਾ ਤੋਂ ਉਹ ਨਾਰਾਜ਼ ਹਨ। ਟਰੰਪ ਜਨਤਕ ਤੌਰ ‘ਤੇ ਕੋਰੋਨਾਵਾਇਰਸ ਨੂੰ ਚੀਨੀ ਵਾਇਰਸ ਤੱਕ ਕਹਿ ਚੁੱਕੇ ਹਨ।
ਇਸ ਤੋਂ ਪਹਿਲਾਂ ਟਰੰਪ ਸਰਕਾਰ ਨੇ ਚੀਨੀ ਕੰਪਨੀ ਟਿਕਟਾਕ ‘ਤੇ ਅਮਰੀਕਾ ‘ਚ ਪਾਬੰਦੀ ਲਗਾਉਣ ਦਾ ਐਲਾਨ ਕਰ ਦਿੱਤਾ ਸੀ। ਹੁਣ ਕੰਪਨੀ ਟਰੰਪ ਦੇ ਫੈਸਲੇ ਖਿਲਾਫ ਅਦਾਲਤ ਜਾਣ ਦੀ ਤਿਆਰੀ ਕਰ ਰਹੀ ਹੈ। ਅਮਰੀਕਾ ‘ਚ ਟਿਕਟਾਕ ਦੇ ਕਰੀਬ 8 ਕਰੋੜ ਯੂਜ਼ਰਜ਼ ਹਨ।


Share