ਟਰੰਪ ਵੱਲੋਂ ਕੋਰੋਨਾ ਦਾ ਇਲਾਜ ਪਲਾਜ਼ਮਾ ਥੈਰੇਪੀ ਨਾਲ ਕਰਨ ਦਾ ਐਲਾਨ

549
Share

-ਇਲਾਜ ਲਈ ਦਿੱਤੀ ਐਮਰਜੰਸੀ ਮਨਜ਼ੂਰੀ
ਵਾਸ਼ਿੰਗਟਨ, 24 ਅਗਸਤ (ਪੰਜਾਬ ਮੇਲ)- ਅਮਰੀਕਾ ਦੁਨੀਆਂ ‘ਚ ਕੋਰੋਨਾ ਵਾਇਰਸ ਨਾਲ ਸਭ ਤੋਂ ਜ਼ਿਆਦਾ ਪ੍ਰਭਾਵਤ ਵਾਲੇ ਦੇਸ਼ਾਂ ਵਿਚੋਂ ਇਕ ਹੈ। ਕੋਰੋਨਾ ਦੇ ਪ੍ਰਕੋਪ ਦੇ ਚੱਲਦਿਆਂ ਅਮਰੀਕਾ ਵਿਚ ਵੀ ਪਲਾਜ਼ਮਾ ਨਾਲ ਇਲਾਜ ਦੇ ਲਈ ਐਮਰਜੰਸੀ ਮਨਜ਼ੂਰੀ ਦਾ ਐਲਾਨੀ ਕਰ ਦਿੱਤਾ ਹੈ। ਇਹ ਐਲਾਨ ਖੁਦ ਰਾਸ਼ਟਰਪਤੀ ਟਰੰਪ ਨੇ ਕੀਤਾ ਹੈ।
ਰਾਸ਼ਟਰਪਤੀ ਟਰੰਪ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਕਿ ਮੈਂ ਚੀਨੀ ਵਾਇਰਸ ਦੇ ਖ਼ਿਲਾਫ਼ ਲੜਾਈ ‘ਚ ਇੱਕ ਇਤਿਹਾਸਕ ਐਲਾਨ ਕਰ ਰਿਹਾ ਹਾਂ। ਜੋ ਬਹੁਤ ਸਾਰੀ ਜ਼ਿੰਦਗੀਆਂ ਨੂੰ ਬਚਾਵੇਗਾ। ਐਫ. ਐਂਡ ਐਡਮਨਿਸਟਰੇਸ਼ਨ ਨੇ ਕੋਰੋਨਾ ਦੇ ਲਈ ਇੱਕ ਐਮਰਜੰਸੀ ਇਲਾਜ ਨੂੰ ਮਨਜ਼ੂਰੀ ਦਿੱਤੀ ਹੈ, ਜਿਸ ਨੂੰ ਪਲਾਜਮਾ ਕਹਿੰਦੇ ਹਨ।
ਮਾਹਰਾਂ ਦੇ ਅਨੁਸਾਰ ਪਲਾਜਮਾ ‘ਚ ਤਾਕਤਵਰ ਐਂਟੀਬਾਡੀ ਹੁੰਦੇ ਹਨ, ਜਿਸ ਨਾਲ ਉਹ ਕੋਰੋਨਾਵਾਇਰਸ ਨਾਲ ਲੜਨ ਵਿਚ ਮਦਦ ਕਰ ਸਕਦੇ ਹਨ। ਭਾਰਤ ‘ਚ ਪਹਿਲਾਂ ਤੋਂ ਇਸ ਨੂੰ ਮਨਜ਼ੂਰੀ ਦੇ ਦਿੱਤੀ ਗਈ ਸੀ, ਜਿਸ ਦੇ ਸਫਲ ਨਤੀਜੇ ਵੀ ਮਿਲੇ ਹਨ। ਅਮਰੀਕਾ ਦੇ ਐੱਫ.ਡੀ.ਏ. ਵਿਭਾਗ ਨੇ ਬਿਆਨ ‘ਚ ਕਿਹਾ ਕਿ ਕੋਵਿਡ 19 ਦੇ ਇਲਾਜ ‘ਚ ਪਲਾਜ਼ਮਾ ਥੈਰੇਪੀ ਕਾਫੀ ਪ੍ਰਭਾਵੀ ਹੋ ਸਕਦੀ ਹੈ। ਇਸ ਦੀ ਵਰਤੋਂ ਨਾਲ ਸੰਭਾਵਤ ਖ਼ਤਰਿਆਂ ਨੂੰ ਘੱਟ ਕੀਤਾ ਜਾ ਸਕਦਾ ਹੈ। ਹਾਲਾਂਕਿ ਕੁਝ ਮਾਹਰਾਂ ਨੇ ਕਿਹਾ ਕਿ ਇਸ ਦੇ ਬੁਰੇ ਨਤੀਜੇ ਵੀ ਹੋ ਸਕਦੇ ਹਨ।
ਨਿਊਯਾਰਕ ਦੇ ਇੱਕ ਫੇਫੜਾ ਮਾਹਰ ਹੋਰੋਵਿਟਜ ਨੇ ਕਿਹਾ ਕਿ ਪਲਾਜ਼ਮਾ ਥੈਰੇਪੀ ਕੋਰੋਨਾਵਾਇਰਸ ਨਾਲ ਲੜਨ ‘ਚ ਕੰਮ ਕਰਦੀ ਹੈ ਕਿ ਨਹੀਂ, ਅਜੇ ਸਾਬਤ ਨਹੀਂ ਹੋਇਆ। ਅਜੇ ਇਸ ਦੇ ਹੋਰ ਪ੍ਰੀਖਣ ਕਰਨ ਦੀ ਜ਼ਰੂਰਤ ਹੈ। ਲੇਕਿਨ ਇਸ ਤਰ੍ਹਾਂ ਇਸ ਨੂੰ ਕੋਰੋਨਾ ਦੇ ਇਲਾਜ ਦੇ ਰੂਪ ‘ਚ ਨਹੀਂ ਲਿਆਇਆ ਜਾ ਸਕਦਾ ਹੈ।
ਗੌਰਤਲਬ ਹੈ ਕਿ ਨਵੰਬਰ ‘ਚ ਹੋਣ ਜਾ ਰਹੀ ਅਮਰੀਕਾ ਦੇ ਰਾਸ਼ਟਰਪਤੀ ਅਹੁਦੇ ਦੀ ਚੋਣ ‘ਚ ਡੈਮੋਕ੍ਰੇਟਿਕ ਉਮੀਦਵਾਰ ਜੋਅ ਬਾਇਡਨ ਨੇ ਦੋਸ਼ ਲਾਇਆ ਹੈ ਕਿ ਟਰੰਪ ਦੇਸ਼ ‘ਚ ਕੋਰੋਨਾ ਮਹਾਮਾਰੀ ‘ਤੇ ਲਗਾਮ ਲਾਉਣ ‘ਚ ਨਾਕਾਮ ਰਹੇ ਹਨ।


Share