ਟਰੰਪ ਵੱਲੋਂ ਓਰੇਕਲ ਨੂੰ ਟਿਕਟਾਕ ਖਰੀਦਣ ਦੀ ਮਨਜ਼ੂਰੀ

532
Share

ਵਾਸ਼ਿੰਗਟਨ, 20 ਸਤੰਬਰ (ਪੰਜਾਬ ਮੇਲ)-ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅਮਰੀਕੀ ਸਾਫਟਵੇਅਰ ਕੰਪਨੀ ਓਰੇਕਲ ਨੂੰ ਚੀਨ ਦੀ ਵੀਡੀਓ ਸ਼ੇਅਰਿੰਗ ਐਪ ਕੰਪਨੀ ਬਾਈਟਡਾਂਸ ਨੂੰ ਖਰੀਦਣ ਦੀ ਮਨਜ਼ੂਰੀ ਦਿੱਤੀ ਹੈ।
ਟਰੰਪ ਨੇ ਐਤਵਾਰ ਨੂੰ ਪੱਤਰਕਾਰਾਂ ਨੂੰ ਦੱਸਿਆ ਕਿ ਵਾਲਮਾਰਟ ਵੀ ਇਸ ਸਮਝੌਤੇ ਵਿਚ ਹਿੱਸਾ ਲਵੇਗਾ। ਉਹ ਟੈਕਸਾਸ ਸੂਬੇ ਵਿਚ ਕਈ ਕੰਪਨੀਆਂ ਦੇ ਨਿਰਮਾਣ ਨੂੰ ਦੇਖੇਗਾ।
ਉਨ੍ਹਾਂ ਕਿਹਾ ਇਹ ਵੀ ਕਿਹਾ ਕਿ ਇਸ ਸਮਝੌਤੇ ‘ਚ ਇਕ ਸਿੱਖਿਆ ਪ੍ਰੋਗਰਾਮ ਲਈ 5 ਅਰਬ ਡਾਲਰ ਦਾ ਦਾਨ ਸ਼ਾਮਲ ਹੋਵੇਗਾ। ਸ਼ੁੱਕਰਵਾਰ ਨੂੰ ਬਾਈਟਡਾਂਸ ਨੇ ਕੋਲੰਬੀਆ ਦੀ ਜ਼ਿਲ੍ਹਾ ਅਦਾਲਤ ‘ਚ ਟਰੰਪ ਪ੍ਰਸ਼ਾਸਨ ਦੇ ਟਿਕਟਾਕ ਨੂੰ ਅਮਰੀਕਾ ਵਿਚ ਪਾਬੰਦੀ ਲਾਉਣ ਦੀ ਚੁਣੌਤੀ ਦਿੰਦੇ ਹੋਏ ਇਕ ਮੁਕੱਦਮਾ ਦਰਜ ਕਰਵਾਇਆ ਸੀ।


Share