ਟਰੰਪ ਵੱਲੋਂ ਆਪਣੀ ਪਾਰਟੀ ਦੇ ਸੈਨੇਟਰ ’ਤੇ ਸ਼ਬਦੀ ਹਮਲਾ

413
Share

ਵਾਸ਼ਿੰਗਟਨ, 18 ਫਰਵਰੀ (ਪੰਜਾਬ ਮੇਲ)- ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਨੇ ਆਪਣੀ ਪਾਰਟੀ ਰਿਪਬਲਿਕਨ ਦੇ ਸੈਨੇਟਰ ਮਿਚ ਮੈਕੌਨਲ ’ਤੇ ਤਿੱਖਾ ਹਮਲਾ ਕੀਤਾ ਹੈ। ਉਂਜ ਮੈਕੌਨਲ ਨੇ ਟਰੰਪ ’ਤੇ ਲਗਾਏ ਗਏ ਮਹਾਦੋਸ਼ ਦੌਰਾਨ ਉੁਸ ਦੇ ਪੱਖ ’ਚ ਵੋਟ ਦਿੱਤਾ ਸੀ। ਕੈਂਟਕੀ ਤੋਂ ਸੈਨੇਟਰ 78 ਵਰ੍ਹਿਆਂ ਦੇ ਮੈਕੌਨਲ ਨੇ ਟਰੰਪ ’ਤੇ ਹਮਲਾ ਕਰਦਿਆਂ ਕਿਹਾ ਸੀ ਕਿ 6 ਜਨਵਰੀ ਨੂੰ ਅਮਰੀਕੀ ਕੈਪੀਟਲ ’ਤੇ ਹੋਏ ਹਮਲੇ ਲਈ ਉਹ ਨੈਤਿਕ ਤੌਰ ’ਤੇ ਜ਼ਿੰਮੇਵਾਰ ਸੀ। ਰਿਪਬਲਿਕਨ ਪਾਰਟੀ ’ਚ ਟਰੰਪ ਅਤੇ ਮੈਕੌਨਲ ਸਭ ਤੋਂ ਤਾਕਤਵਰ ਆਗੂ ਹਨ ਅਤੇ ਉਹ ਸਾਬਕਾ ਰਾਸ਼ਟਰਪਤੀ ਦੇ ਕਾਰਜਕਾਲ ਦੌਰਾਨ ਮਿਲ ਕੇ ਕੰਮ ਕਰਦਾ ਰਿਹਾ ਸੀ ਪਰ ਟਰੰਪ ਦੇ ਚੋਣ ਹਾਰਨ ਮਗਰੋਂ ਦੋਹਾਂ ਦੇ ਸਬੰਧਾਂ ’ਚ ਤਰੇੜ ਆ ਗਈ ਸੀ। ਟਰੰਪ ਨੇ ਮੈਕੌਨਲ ਬਾਰੇ ਕਿਹਾ ਕਿ ਉਹ ਸਖ਼ਤ, ਖਿੱਝਿਆ ਹੋਇਆ ਅਤੇ ਨਾ ਮੁਸਕਰਾਉਣ ਵਾਲਾ ਸਿਆਸੀ ਬੰਦਾ ਹੈ।


Share