ਟਰੰਪ ਪ੍ਰਸ਼ਾਸਨ ਵੱਲੋਂ ਟਰਾਂਸਜੈਂਡਰ ਲੋਕਾਂ ਲਈ ਓਬਾਮਾ ਸਿਹਤ ਸੁਰੱਖਿਆ ਪ੍ਰਣਾਲੀ ਖ਼ਤਮ

719
Share

ਸੈਕਰਾਮੈਂਟੋ, 14 ਜੂਨ (ਪੰਜਾਬ ਮੇਲ)-ਟਰੰਪ ਪ੍ਰਸ਼ਾਸਨ ਨੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਵਲੋਂ ਟਰਾਂਸਜੈਂਡਰ ਲੋਕਾਂ ਲਈ ਕਾਇਮ ਕੀਤੀ ਸਿਹਤ ਪ੍ਰਣਾਲੀ ਨੂੰ ਖ਼ਤਮ ਕਰਨ ਲਈ ਨਿਯਮਾਂ ਨੂੰ ਅੰਤਿਮ ਰੂਪ ਦੇ ਦਿੱਤਾ ਹੈ, ਜਿਸ ਦਾ ਮਕਸਦ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਕੰਜ਼ਰਵੇਟਿਵ ਧਾਰਮਿਕ ਵੋਟ ਆਧਾਰ ਨੂੰ ਖੁਸ਼ ਕਰਨਾ ਹੈ। ਔਰਤਾਂ ਦੇ ਸਮੂਹਾਂ ਨੇ ਇਸ ਦਾ ਵਿਰੋਧ ਕਰਦਿਆਂ ਕਿਹਾ ਹੈ ਕਿ ਨਵੇਂ ਨਿਯਮਾਂ ਤਹਿਤ ਗਰਭਪਾਤ ਦੀਆਂ ਸੰਭਾਵਨਾਵਾਂ ਵੀ ਖ਼ਤਮ ਹੋ ਜਾਣਗੀਆਂ, ਜਦਕਿ ਇਹ ਸਿਹਤ ਨਾਲ ਜੁੜੀ ਪ੍ਰਕਿਰਿਆ ਹੈ। ਵਿਲੀਅਮਜ਼ ਇੰਸਟੀਚਿਊਟ ਅਨੁਸਾਰ 15 ਲੱਖ ਤੋਂ ਵਧ ਲੋਕਾਂ ਦੀ ਟਰਾਂਸਜੈਂਡਰ ਵਜੋਂ ਪਛਾਣ ਹੋ ਚੁੱਕੀ ਹੈ। ਵਿਲੀਅਮਜ਼ ਇੰਸਟੀਚਿਊਟ ਦੇ ਜਨਤਕ ਨੀਤੀ ਮਾਹਿਰ ਜੋਡੀ ਹਰਮਨ ਨੇ ਟਰੰਪ ਪ੍ਰਸ਼ਾਸਨ ਦੇ ਕਦਮ ਦਾ ਵਿਰੋਧ ਕਰਦਿਆਂ ਕਿਹਾ ਹੈ ਕਿ ਇਸ ਨਾਲ ਟਰਾਂਸਜੈਂਡਰਾਂ ਦੀ ਸਿਹਤ ਸੰਭਾਲ ਨੂੰ ਹੋਰ ਨੁਕਸਾਨ ਪੁੱਜੇਗਾ, ਜੋ ਪਹਿਲਾਂ ਹੀ ਚੰਗੀ ਹਾਲਤ ਵਿਚ ਨਹੀਂ ਹਨ।


Share