ਟਰੰਪ ਪ੍ਰਸ਼ਾਸਨ ਵੱਲੋਂ ਲਗਾਈਆਂ ਗਈਆਂ ਕੋਰੋਨਾਵਾਇਰਸ ਪਾਬੰਦੀਆਂ ਦੇ ਤਹਿਤ ਕਰੀਬ 9,000 ਪ੍ਰਵਾਸੀ ਬੱਚਿਆਂ ਨੂੰ ਅਦਾਲਤੀ ਸੁਣਵਾਈ ਬਿਨਾਂ ਦੇਸ਼ ‘ਚੋਂ ਬਾਹਰ ਕੱਢਿਆ

507
Share

ਵਾਸ਼ਿੰਗਟਨ, 13 ਸਤੰਬਰ (ਪੰਜਾਬ ਮੇਲ)- ਅਮਰੀਕਾ ਦੀ ਸਰਹੱਦ ‘ਤੇ ਟਰੰਪ ਪ੍ਰਸ਼ਾਸਨ ਵੱਲੋਂ ਲਗਾਈਆਂ ਗਈਆਂ ਕੋਰੋਨਾਵਾਇਰਸ ਪਾਬੰਦੀਆਂ ਦੇ ਤਹਿਤ ਲਗਭਗ 9,000 ਪ੍ਰਵਾਸੀ ਬੱਚਿਆਂ ਨੂੰ ਅਦਾਲਤ ਦੀ ਸੁਣਵਾਈ ਦੇ ਬਿਨਾਂ ਦੇਸ਼ ‘ਚੋਂ ਬਾਹਰ ਕੱਢ ਦਿੱਤਾ ਗਿਆ। ਸ਼ੁੱਕਰਵਾਰ ਨੂੰ ਅਮਰੀਕੀ ਸਰਹੱਦੀ ਗਸ਼ਤ ਦੇ ਡਿਪਟੀ ਪ੍ਰਮੁੱਖ ਰਾਉਲ ਓਰਟੀਜ਼ ਵੱਲੋਂ ਆਈ ਇਕ ਅਦਾਲਤੀ ਘੋਸ਼ਣਾ ਨੇ ਦੇਸ਼ ਵਿਚ ਗੈਰ ਪ੍ਰਵਾਸੀ ਬੱਚਿਆਂ ਦੀ ਗਿਣਤੀ ਦਾ ਖੁਲਾਸਾ ਕੀਤਾ। ਇਹ ਗਿਣਤੀ ਇਸ ਤੋਂ ਪਹਿਲਾਂ ਜਨਤਾ ਦੇ ਲਈ ਜਾਰੀ ਨਹੀਂ ਕੀਤੀ ਗਈ ਸੀ।
ਟਰੰਪ ਪ੍ਰਸ਼ਾਸਨ ਨੇ 20 ਮਾਰਚ ਨੂੰ ਸਰਹੱਦ ‘ਤੇ ਨਵੀਆਂ ਪਾਬੰਦੀਆਂ ਨੂੰ ਲਾਗੂ ਕਰਨ ਦੇ ਲਈ ਪਬਲਿਕ ਹੈਲਥ ਕਾਨੂੰਨ ਲਾਗੂ ਕੀਤਾ ਸੀ। ਰਾਊਲ ਓਰਟੀਜ਼ ਦੇ ਮੁਤਾਬਕ, 20 ਮਾਰਚ ਦੇ ਬਾਅਦ ਤੋਂ ਲੈ ਕੇ ਹੁਣ ਤੱਕ ਏਜੰਸੀ ਨੇ 1 ਲੱਖ 59 ਹਜ਼ਾਰ ਤੋਂ ਵਧੇਰੇ ਲੋਕਾਂ ਨੂੰ ਬਾਹਰ ਕੱਢ ਦਿੱਤਾ ਹੈ। ਇਸ ਅੰਕੜੇ ਵਿਚ ਇਕੱਲੇ ਯਾਤਰਾ ਕਰ ਰਹੇ 8,800 ਬੱਚੇ ਸ਼ਾਮਲ ਸਨ ਅਤੇ 7,600 ਦੇ ਨਾਲ ਪਰਿਵਾਰ ਦੇ ਮੈਂਬਰ ਸਨ। ਸੀ.ਬੀ.ਐੱਸ. ਨਿਊਜ਼ ਦੀ ਰਿਪੋਰਟ ਦੇ ਮੁਤਾਬਕ, ਬਾਰਡਰ ਪੈਟਰੋਲ ਦੇ ਅਧਿਕਾਰੀਆਂ ਦੀ ਫਾਈਲਿੰਗ ਵੱਲੋਂ ਉਨ੍ਹਾਂ ਲੋਕਾਂ ਦੇ ਬਾਰੇ ਵਿਚ ਨਵੇਂ ਵੇਰਵੇ ਪਤਾ ਚੱਲੇ ਹਨ, ਜਿਨ੍ਹਾਂ ਨੂੰ ਜਨਤਕ ਸਿਹਤ ਪਾਬੰਦੀਆਂ ਦੇ ਤਹਿਤ ਅਮਰੀਕਾ ਤੋਂ ਬਾਹਰ ਕੱਢਿਆ ਜਾ ਚੁੱਕਾ ਹੈ ਜਾਂ ਦੇਸ਼ ‘ਚ ਦਾਖਲ ਹੋਣ ਤੋਂ ਰੋਕਿਆ ਗਿਆ ਹੈ।
ਕੋਰੋਨਾਵਾਇਰਸ ਪਾਬੰਦੀਆਂ ਦੀ ਇਕ ਵਿਵਾਦਮਈ ਪਹਿਲ ‘ਤੇ ਹਾਲ ਹੀ ਵਿਚ ਆਏ ਅਦਾਲਤ ਦੇ ਫੈਸਲੇ ‘ਤੇ ਸਰਕਾਰ ਦੀ ਅਪੀਲ ਦੇ ਤਹਿਤ ਇਹ ਘੋਸ਼ਣਾ ਫਾਈਲ ਕੀਤੀ ਗਈ ਸੀ ਕਿ ਲਾਈਸੈਂਸ ਅਤੇ ਨਿਗਰਾਨੀ ਸਹੂਲਤਾਂ ਦੀ ਬਜਾਏ ਪ੍ਰਵਾਸੀ ਬੱਚਿਆਂ ਨੂੰ ਹਿਰਾਸਤ ਵਿਚ ਲੈ ਕੇ ਹੋਟਲਾਂ ‘ਚ ਰੱਖਣ ਦਾ ਵਿਚਾਰ ਹੈ। ਪ੍ਰਵਾਸੀ ਅਤੇ ਸਿਵਲ ਅਧਿਕਾਰਾਂ ਦੇ ਵਕੀਲਾਂ ਨੇ ਚੇਤਾਵਨੀ ਦਿੱਤੀ ਹੈ ਕਿ ਲੁਕਿਆ ਹੋਇਆ ਗੁਪਤ ਸਿਸਟਮ ਬੱਚਿਆਂ ਦੀ ਜਾਨ ਖਤਰੇ ‘ਚ ਪਾ ਰਿਹਾ ਹੈ। ਸਖਤ ਇਮੀਗ੍ਰੇਸ਼ਨ ਪਾਬੰਦੀਆਂ ਲਾਉਣ ਦੇ ਨਾਮ ‘ਤੇ ਜਨਤਕ ਸਿਹਤ ਦੇ ਦਾਅਵਿਆਂ ਦੀ ਆਲੋਚਨਾ ਕੀਤੀ ਜਾ ਰਹੀ ਹੈ।


Share