ਵਾਸ਼ਿੰਗਟਨ, 20 ਮਈ (ਪੰਜਾਬ ਮੇਲ)- ਅਮਰੀਕੀ ਕੰਪਨੀ ”Apple” ਚੀਨ ਨੂੰ ਛੱਡ ਕੇ ਆਇਰਲੈਂਡ ਅਤੇ ਭਾਰਤ ‘ਚ ਨਿਵੇਸ਼ ਕਰਨ ਲਈ ਸੋਚ ਰਹੀ ਸੀ। ਪਰ ਟ੍ਰੰਪ ਨੇ ਕਿਹਾ ਕਿ ਚੀਨ ਵਿਚ ਐਪਲ ਦਾ ਨਿਵੇਸ਼ ਉਨ੍ਹਾਂ ਨਾਲ ਕੀਤੀ ਡੀਲ ਦਾ ਹਿੱਸਾ ਸੀ। ਪਰ ਜੇ ਕੰਪਨੀ ਹੁਣ ਹੋਰ ਦੇਸ਼ ਵੱਲ ਰੁਖ਼ ਕਰਦੀ ਹੈ, ਤਾਂ ਅਮਰੀਕਾ ਉਸ ‘ਤੇ ਭਾਰੀ ਟੈਕਸ ਲਗਾਵੇਗਾ। ਦੱਸ ਦੇਈਏ ਕਿ ਐਪਲ, ਗੂਗਲ, ਮਾਈਕ੍ਰੋਸੋਪ ਜਿਹੀਆਂ ਕੰਪਨੀਆਂ ਪਹਿਲਾਂ ਹੀ ਚੀਨ ਨੂੰ ਛੱਡਣ ਦੇ ਬਾਰੇ ਸੋਚ ਰਹੀਆਂ ਹਨ, ਤਾਂਕਿ ਉਸ ‘ਤੇ ਜ਼ਿਆਦਾ ਦਬਾਅ ਨਾ ਪਵੇ। ਟਰੰਪ ਦੇ ਇਸ ਬਿਆਨ ਤੋਂ ਬਾਅਦ ਇੱਕ ਗੱਲ ਸਪੱਸ਼ਟ ਹੋ ਗਈ ਹੈ ਕਿ ਉਹ ਅੰਤਰਰਾਸ਼ਟਰੀ ਵਪਾਰ ਲਈ ਦਿਲਚਸਪੀ ਨਹੀਂ ਰੱਖਦੇ।
ਰਾਸ਼ਟਰਪਤੀ ਡੋਨਾਲਡ ਟ੍ਰੰਪ ਨੇ ਆਪਣੇ ਇੱਕ ਬਿਆਨ ‘ਚ ਚੀਨ ਨਾਲ ਰਿਸ਼ਤੇ ਖ਼ਤਮ ਕਰਨ ਦੀ ਗੱਲ ਆਖੀ ਹੈ। ਕਿਉਂਕਿ ਵਿਸ਼ਵ ਭਰ ‘ਚ ਕੋਰੋਨਾਵਾਇਰਸ ਮਹਾਮਾਰੀ ਫੈਲਾਉਣ ਲਈ ਚੀਨ ਨੂੰ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਹੈ। ਹਾਲਾਂਕਿ ਕਿਸ ਤਰ੍ਹਾਂ ਦੇ ਰਿਸ਼ਤੇ ਖਤਮ ਕਰਨ ਦੀ
ਗੱਲ ਕਹੀ ਗਈ ਹੈ, ਇਸ ਦੀ ਸਥਿਤੀ ਅਜੇ ਸਪੱਸ਼ਟ ਨਹੀਂ ਹੈ। ਜ਼ਿਕਰਯੋਗ ਹੈ ਕਿ ਚੀਨ ਦੇ ਵਿਦਿਆਰਥੀਆਂ ਨੂੰ ਸਾਇੰਸ ਸਟੱਡੀ ਦੇ ਲਈ ਵੀਜ਼ਾ ਨਾ ਦੇਣਾ ਅਤੇ ਚੀਨ ਦੀਆਂ ਕੰਪਨੀਆਂ ਦੀ ਯੂ.ਐੱਸ.ਏ. ‘ਚ ਸਪਲਾਈ ਬੰਦ ਕਰਨ ਦੀ ਜਤਾਈ ਜਾ ਰਹੀ ਹੈ। ਇਸ ਤੋਂ ਇਲਾਵਾ ਰਾਸ਼ਟਰਪਤੀ ਟ੍ਰੰਪ ਨੇ ਉਨ੍ਹਾਂ ਅਮਰੀਕੀ ਕੰਪਨੀਆਂ ‘ਤੇ ਟੈਕਸ ਲਗਾਉਣ ਦੀ ਗੱਲ ਕਹੀ ਹੈ, ਜੋ ਅਮਰੀਕਾ ਤੋਂ ਬਾਹਰ ਜਾ ਕੇ ਹੋਰ ਦੇਸ਼ਾਂ ‘ਚ ਵਪਾਰ ਕਰਨ ਨੂੰ ਤਰਜੀਹ ਦੇਣ ਬਾਰੇ ਸੋਚ ਰਹੀਆਂ ਹਨ।