ਟਰੰਪ ਨੇ ਹਵਾਈ ਫੌਜ ਦੇ ਪਹਿਲੇ ਕਾਲੇ ਮੁਖੀ ਦੇ ਸਹੁੰ ਚੁੱਕ ਸਮਾਗਮ ਦੀ ਕੀਤੀ ਮੇਜ਼ਬਾਨੀ

489
Share

ਵਾਸ਼ਿੰਗਟਨ, 6 ਅਗਸਤ (ਪੰਜਾਬ ਮੇਲ)- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਹਵਾਈ ਫੌਜ ਦੇ ਪਹਿਲੇ ਕਾਲੇ ਚੀਫ ਆਫ ਸਟਾਫ ਜਨਰਲ ਚਾਰਲਸ ਕਿਊ ਬਰਾਊਨ ਦੇ ਸਹੁੰ ਚੁੱਕ ਸਮਾਰੋਹ ਦੀ ਮੇਜ਼ਬਾਨੀ ਕੀਤੀ। ਉਪ ਰਾਸ਼ਟਰਪਤੀ ਮਾਈਕ ਪੇਂਸ ਨੇ ਬ੍ਰਾਊਨ ਨੂੰ ਅਹੁਦੇ ਦੀ ਸਹੁੰ ਚੁਕਾਈ। ਉਸ ਦੀ ਨਿਯੁਕਤੀ ਦੀ ਪੁਸ਼ਟੀ ਇਸ ਸਾਲ ਜੂਨ ‘ਚ 98-0 ਵੋਟਾਂ ਨਾਲ ਸੀਨੇਟ ‘ਚ ਹੋਈ ਸੀ। ਟਰੰਪ ਨੇ ਉਸ ਪਲ ਨੂੰ ‘ਖਾਸ’ ਦੱਸਦੇ ਹੋਏ ਬਰਾਊਨ ਦੀ ਪ੍ਰਸ਼ੰਸਾ ਕੀਤੀ ਸੀ ਅਤੇ ਕਿਹਾ ਸੀ ਕਿ ਉਨ੍ਹਾਂ ਦਾ ਕਰੀਅਰ ਸ਼ਾਨਦਾਰ ਰਿਹਾ ਹੈ। ਬਰਾਊਨ ਨੇ ਟਰੰਪ ਨੂੰ ਕਿਹਾ ਸੀ ਕਿ ਇਹ ਉਨ੍ਹਾਂ ਲਈ ‘ਅਦਭੁੱਤ ਪ੍ਰਾਪਤੀ’ ਅਤੇ ‘ਸ਼ਾਨਦਾਰ ਪਲ’ ਹੈ। ਉਹ ਇਸ ਹਫਤੇ ਦੇ ਅਖੀਰ ‘ਚ ਅਹੁਦਾ ਸੰਭਾਲਣਗੇ।


Share