ਟਰੰਪ ਨੇ ਵ੍ਹਾਈਟ ਹਾਊਸ ਨੂੰ ਅਲਵਿਦਾ ਆਖਦਿਆਂ ਜੋਅ ਬਾਇਡਨ ਨੂੰ ਦਿੱਤੀਆਂ ਸ਼ੁੱਭ ਇੱਛਾਵਾਂ

210
Share

ਵਾਸ਼ਿੰਗਟਨ, 21 ਜਨਵਰੀ (ਪੰਜਾਬ ਮੇਲ)- ਡੋਨਲਡ ਟਰੰਪ ਨੇ ਆਪਣੇ ਵਿਦਾਇਗੀ ਸੁਨੇਹੇ ’ਚ ਜੋਅ ਬਾਇਡਨ ਨੂੰ ਸ਼ੁੱਭ ਇੱਛਾਵਾਂ ਦਿੱਤੀਆਂ ਹਨ। ਬਾਇਡਨ ਦੀ ਸਫ਼ਲਤਾ ਦੀ ਕਾਮਨਾ ਕਰਦਿਆਂ ਟਰੰਪ ਨੇ ਕਿਹਾ ਕਿ ਨਵੇਂ ਰਾਸ਼ਟਰਪਤੀ ਅਮਰੀਕਾ ਨੂੰ ਸੁਰੱਖਿਅਤ ਤੇ ਖ਼ੁਸ਼ਹਾਲ ਰੱਖਣ, ਇਸ ਲਈ ਉਹ ਪ੍ਰਾਰਥਨਾ ਕਰਦੇ ਹਨ। ਟਰੰਪ ਨੇ ਕਿਹਾ ਕਿ ਅਮਰੀਕੀ ਲੋਕ ਆਪਣੀਆਂ ਸਾਂਝੀਆਂ ਕਦਰਾਂ-ਕੀਮਤਾਂ ਦੁਆਲੇ ਇਕੱਠੇ ਹੋਣ ਤੇ ਪੱਖਪਾਤ ਦੀ ਕੁੜੱਤਣ ਤੋਂ ਉਤਾਂਹ ਉੱਠ ਕੇ ਸਾਂਝੀ ਮੰਜ਼ਿਲ ਮਿੱਥਣ। ਟਰੰਪ ਦਾ ਵੀਡੀਓ ਸੁਨੇਹਾ ਵਾਈਟ ਹਾਊਸ ਨੇ ਰਿਲੀਜ਼ ਕੀਤਾ ਹੈ। ਡੋਨਲਡ ਨੇ ਕਿਹਾ ਕਿ ‘ਰਾਸ਼ਟਰਪਤੀ ਵਜੋਂ ਸੇਵਾਵਾਂ ਦੇਣਾ ਵੱਡਾ ਸਨਮਾਨ ਹੈ ਤੇ ਇਸ ਨੂੰ ਸ਼ਬਦਾਂ ’ਚ ਬਿਆਨ ਨਹੀਂ ਕੀਤਾ ਜਾ ਸਕਦਾ। ਉਹ ਇਸ ਲਈ ਸ਼ੁਕਰੀਆ ਅਦਾ ਕਰਦੇ ਹਨ।’ ਟਰੰਪ ਨੇ ਜ਼ੋਰ ਦੇ ਕੇ ਕਿਹਾ ਕਿ ‘ਉਨ੍ਹਾਂ ਨੂੰ ਖਾਸ ਤੌਰ ’ਤੇ ਇਸ ਗੱਲ ਦਾ ਮਾਣ ਹੈ ਕਿ ਦਹਾਕਿਆਂ ਮਗਰੋਂ ਉਹ ਪਹਿਲੇ ਅਜਿਹੇ ਰਾਸ਼ਟਰਪਤੀ ਹਨ, ਜਿਸ ਨੇ ਕੋਈ ਨਵੀਂ ਜੰਗ ਨਹੀਂ ਛੇੜੀ।’ ਟਰੰਪ ਨੇ ‘ਕੈਪੀਟਲ’ ’ਤੇ ਉਨ੍ਹਾਂ ਦੇ ਸਮਰਥਕਾਂ ਵੱਲੋਂ 6 ਜਨਵਰੀ ਨੂੰ ਕੀਤੇ ਹਮਲੇ ਦਾ ਵੀ ਜ਼ਿਕਰ ਕੀਤਾ। ਟਰੰਪ ਨੇ ਕਿਹਾ ਕਿ ਉਨ੍ਹਾਂ ਦੇ ਪ੍ਰਸ਼ਾਸਨ ਨੇ ਜਿਵੇਂ ਦੁਨੀਆਂ ਦੇ ਮੁਲਕਾਂ ਨੂੰ ਚੀਨ ਅੱਗੇ ਖੜ੍ਹਨ ਲਈ ਉਤਸ਼ਾਹਿਤ ਕੀਤਾ, ਉਸ ਤਰ੍ਹਾਂ ਪਹਿਲਾਂ ਕਦੇ ਨਹੀਂ ਹੋਇਆ।¿;

Share