ਟਰੰਪ ਨੇ ਰੈਲੀ ਕਰਕੇ ਰਾਸ਼ਟਰਪਤੀ ਅਹੁਦੇ ਦੀ ਚੋਣ ’ਚ ਗੜਬੜੀਆਂ ਦਾ ਲਾਇਆ ਦੋਸ਼

175
Share

ਓਹਾਇਓ, 27 ਜੂਨ (ਪੰਜਾਬ ਮੇਲ)- ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵ੍ਹਾਈਟ ਹਾਊਸ ਛੱਡਣ ਤੋਂ ਬਾਅਦ ਪਹਿਲੀ ਵਾਰ ਆਪਣੀ ਪ੍ਰਚਾਰ ਮੁਹਿੰਮ ਅੰਦਾਜ਼ ਵਿੱਚ ਕੀਤੀ ਰੈਲੀ ਦੌਰਾਨ ਰਾਸ਼ਟਰਪਤੀ ਅਹੁਦੇ ਦੀ ਚੋਣ ’ਚ ਗੜਬੜੀਆਂ ਦਾ ਦੋਸ਼ ਲਗਾਇਆ ਅਤੇ ਡੈਮੋਕਰੇਟਿਕ ਪਾਰਟੀ ਦੀ ਹਕੂਮਤ ਵਿਚ ਦੇਸ਼ ਦਾ ਭਵਿੱਖ ਚਿੰਤਾਜਨਕ ਹੋਣ ਦੀ ਗੱਲ ਕਹੀ। ਟਰੰਪ ਦੀ ਇਸ ਰੈਲੀ ਦਾ ਮਕਸਦ ਉਸ ਰਿਪਬਲਿਕਨ ਤੋਂ ਬਦਲਾ ਲੈਣਾ ਸੀ, ਜਿਸ ਨੇ ਉਨ੍ਹਾਂ ਖ਼ਿਲਾਫ਼ ਮਹਾਦੋਸ਼ ਦੀ ਸੁਣਵਾਈ ਦੇ ਹੱਕ ਵਿਚ ਵੋਟ ਪਾਈ ਸੀ। ਵ੍ਹਾਈਟ ਹਾਊਸ ਵਿਚ ਟਰੰਪ ਦੇ ਸਹਿਯੋਗੀ ਰਹੇ ਮੈਕਸ ਮਿਲਰ ਦਾ ਸਮਰਥਨ ਕਰਨ ਲਈ ਇਹ ਰੈਲੀ ਕੀਤੀ ਗਈ ਸੀ। ਮਿਲਰ ਪ੍ਰਤੀਨਿਧੀ ਸਭਾ ਦੇ ਮੈਂਬਰ ਤੇ ਰਿਪਬਲਿਕਨ ਨੇਤਾ ਐਂਥਨੀ ਗੋਂਜ਼ਾਲੇਜ਼ ਨੂੰ ਸੰਸਦ ਦੀ ਸੀਟ ਲਈ ਚੁਣੌਤੀ ਦੇ ਰਹੇ ਹਨ।

Share