ਟਰੰਪ ਨੇ ਮੁੜ ਕੀਤੀ ਭਾਰਤ-ਚੀਨ ਵਿਚਾਲੇ ਵਿਚੋਲਗੀ ਦੀ ਪੇਸ਼ਕਸ਼

410
Share

ਵਾਸ਼ਿੰਗਟਨ, 25 ਸਤੰਬਰ (ਪੰਜਾਬ ਮੇਲ)-ਅਮਰੀਕਾ ਦੇ ਰਾਸ਼ਟਰਪਤੀ ਟਰੰਪ ਨੇ ਉਮੀਦ ਜਤਾਈ ਕਿ ਭਾਰਤ ਅਤੇ ਚੀਨ ਅਪਣੇ ਵਰਤਮਾਨ ਸਰਹੱਦ ਵਿਵਾਦ ਨੂੰ ਸੁਲਝਾ ਲੈਣਗੇ। ਉਨ੍ਹਾਂ ਇੱਕ ਵਾਰ ਮੁੜ ਦੋ ਏਸ਼ਿਆਈ ਦੇਸ਼ਾਂ ਦੀ ਮਦਦ ਦੇ ਆਫਰ ਨੂੰ ਦੁਹਰਾਇਆ। ਵਾਈਟ ਹਾਊਸ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਟਰੰਪ ਨੇ ਕਿਹਾ, ਮੈਨੂੰ ਪਤਾ ਹੈ ਕਿ ਹੁਣ ਚੀਨ ਅਤੇ ਭਾਰਤ ਨੂੰ ਮੁਸ਼ਕਲ ਹੋ ਰਹੀ ਹੈ। ਉਨ੍ਹਾਂ ਬਹੁਤ ਮੁਸ਼ਕਲ ਹੋ ਰਹੀ ਹੈ। ਉਮੀਦ ਹੈ ਕਿ ਉਹ ਇਸ ‘ਤੇ ਕੰਮ ਕਰਨ ਵਿਚ  ਸਮਰਥ ਹੋਣਗੇ। ਜੇਕਰ ਅਸੀਂ ਮਦਦ ਕਰੀਏ ਤਾਂ ਸਾਨੂੰ ਮਦਦ ਕਰਕੇ ਚੰਗਾ ਲੱਗੇਗਾ।

ਟਰੰਪ ਦਾ ਇਹ ਬਿਆਨ ਅਜਿਹੇ ਸਮੇਂ ਆਇਆ ਜਦ ਇੱਕ ਦਿਨ ਪਹਿਲਾਂ ਭਾਰਤ ਅਤੇ ਚੀਨ ਦੇ ਸੈਨਿਕ ਕਮਾਂਡਰਾਂ ਨੇ ਲੱਦਾਖ ਵਿਚ ਐਲਏਸੀ ‘ਤੇ ਮਹੀਨਿਆਂ ਤੋਂ ਜਾਰੀ ਗਤੀਰੋਧ ਨੂੰ ਖਤਮ ਕਰਨ ਦੇ ਲਈ ਗੱਲਬਾਤ ਕੀਤੀ ਹੈ। ਦੋਵੇਂ ਦੇਸ਼ ਹਿਮਾਲਿਆ  ਵਿਚ ਵਿਵਾਦਤ ਸਰਹੱਦ ‘ਤੇ ਜ਼ਿਆਦਾ ਸੈਨਿਕਾਂ ਨੂੰ ਨਾ ਭੇਜੇ ਜਾਣ ‘ਤੇ ਸਹਿਮਤ ਹੋ ਗਏ ਹਨ।


Share