ਟਰੰਪ ਨੇ ਭਾਰਤੀ-ਅਮਰੀਕੀ ਵੋਟਰਾਂ ਨੂੰ ਆਪਣੇ ਪੱਖ ‘ਚ ਲਿਆਉਣ ਲਈ ਲਾਈ ਪੂਰੀ ਤਾਕਤ

652
Share

-ਭਾਰਤੀ ਮੂਲ ਦੇ ਵੋਟਰਾਂ ਨੂੰ ਆਕਰਸ਼ਿਤ ਕਰਨ ਲਈ ਜਾਰੀ ਕਰਨਗੇ 3 ਇਸ਼ਤਿਹਾਰ 
ਵਾਸ਼ਿੰਗਟਨ, 11 ਮਾਰਚ (ਪੰਜਾਬ ਮੇਲ)- ਅਮਰੀਕੀ ਰਾਸਟਰਪਤੀ ਡੋਨਾਲਡ ਟਰੰਪ ਨੇ ਇਸ ਸਾਲ ਨਵੰਬਰ ਮਹੀਨੇ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਦੇ ਮੱਦੇਨਜ਼ਰ ਭਾਰਤੀ ਮੂਲ ਦੇ ਅਮਰੀਕੀ ਵੋਟਰਾਂ ਨੂੰ ਆਪਣੇ ਪੱਖ ਵਿਚ ਲਿਆਉਣ ਲਈ ਪੂਰੀ ਤਾਕਤ ਲਗਾ ਦਿੱਤੀ ਹੈ। ਭਾਰਤ ਦੌਰੇ ਤੋਂ ਪਰਤਣ ਦੇ ਤੁਰੰਤ ਬਾਅਦ ਟਰੰਪ ਨੇ ਉਨ੍ਹਾਂ ਨੂੰ ਆਕਰਸ਼ਿਤ ਕਰਨ ਲਈ ਤਿੰਨ ਡਿਜੀਟਲ ਇਸ਼ਤਿਹਾਰ ਲਾਂਚ ਕਰਨ ਦੀ ਯੋਜਨਾ ਬਣਾਈ। ਇਹ ਇਸ਼ਤਿਹਾਰ ਫੇਸਬੁੱਕ, ਯੂ-ਟਿਊਬ ਅਤੇ ਹੋਰ ਸੋਸ਼ਲ ਮੀਡੀਆ ਪਲੇਟਫਾਰਮਾਂ ‘ਤੇ ਲਾਂਚ ਕੀਤੇ ਜਾਣਗੇ। 
ਅਮਰੀਕਾ ‘ਚ ਅਜਿਹਾ ਪਹਿਲੀ ਵਾਰ ਹੋ ਰਿਹਾ ਹੈ, ਜਦੋਂ ਰਿਪਬਲਕਿਨ ਰਾਸ਼ਟਰਪਤੀ ਦੀ ਚੋਣ ਮੁਹਿੰਮ ‘ਚ ਭਾਰਤੀ ਮੂਲ ਦੇ ਵੋਟਰਾਂ ਲਈ ਇਕ ਐਡ ਮੁਹਿੰਮ ਚਲਾਈ ਜਾ ਰਹੀ ਹੈ। ਇਸ ਦਾ ਕਾਰਨ ਇਹ ਹੈ ਕਿ ਚੋਣਾਂ ਵਿਚ 14 ਲੱਖ ਭਾਰਤੀ ਮੂਲ ਦੇ ਅਮਰੀਕੀ ਨਿਰਣਾਇਕ ਹੋ ਸਕਦੇ ਹਨ। ਸਭ ਤੋਂ ਵੱਡੀ ਅਤੇ ਦਿਲਚਸਪ ਗੱਲ ਇਹ ਹੈ ਕਿ 2016 ‘ਚ ਹੋਈਆਂ ਚੋਣਾਂ ਵਿਚ 84 ਫੀਸਦੀ ਭਾਰਤੀ ਅਮਰੀਕੀਆਂ ਨੇ ਟਰੰਪ ਵਿਰੁੱਧ ਵੋਟ ਦਿੱਤੀ ਸੀ। ਰਾਸ਼ਟਰਪਤੀ ਬਣਨ ਦੇ ਬਾਅਦ ਤੋਂ ਟਰੰਪ ਲਗਾਤਾਰ ਭਾਰਤੀ ਮੂਲ ਦੇ ਲੋਕਾਂ ‘ਚ ਆਪਣੀ ਪਛਾਣ ਬਣਾ ਰਹੇ ਹਨ। ਉਹ ਪ੍ਰਸ਼ਾਸਨ ‘ਚ ਭਾਰਤੀ ਮੂਲ ਦੇ 22 ਲੋਕਾਂ ਨੂੰ ਸ਼ਾਮਲ ਕਰ ਚੁੱਕੇ ਹਨ। ਇਹ ਕਿਸੇ ਵੀ ਪ੍ਰਵਾਸੀ ਸਮੂਹ ਦਾ ਹੁਣ ਤੱਕ ਦਾ ਸਭ ਤੋਂ ਵੱਡਾ ਦਲ ਹੈ। ਇਸ ਵਿਚ ਨਿੱਕੀ ਹੈਲੀ ਸੰਯੁਕਤ ਰਾਸ਼ਟਰ ‘ਚ ਅਮਰੀਕੀ ਰਾਜਦੂਤ, ਸੀਮਾ ਵਰਮਾ ਨੂੰ ਮੈਡੀਕੇਯਰ ਅਤੇ ਮੈਟੀਕੇਟੇਡ ਸਰਵਿਸ ਦਾ ਪ੍ਰਸ਼ਾਸਕ ਬਣਾਇਆ ਗਿਆ। ਰਾਜ ਸ਼ਾਹ ਵ੍ਹਾਈਟ ਹਾਊਸ ਦੇ ਸੰਚਾਰ ਡਾਇਰੈਕਟਰ ਹਨ, ਉੱਥੇ ਅਜੀਤ ਪਾਈ ਫੈਡਰਲ ਸੰਚਾਰ ਕਮਿਸ਼ਨ ਦੇ ਚੇਅਰਮੈਨ ਹਨ। ਏਸ਼ੀਅਨ ਅਮੇਰਿਕਨ ਅਤੇ ਪੈਸੀਫਿਕ ਆਈਲੈਂਡਰਸ ਡਾਟਾ ਦੇ ਮੁਤਾਬਕ, ”2016 ਦੀਆਂ ਰਾਸ਼ਟਰਪਤੀ ਚੋਣਾਂ ‘ਚ 12 ਲੱਖ ਭਾਰਤੀ ਮੂਲ ਦੇ ਰਜਿਸਟਰਡ ਵੋਟਰ ਸਨ। ਇਸ ਵਾਰ 14 ਲੱਖ ਹੋਣ ਦੀ ਆਸ ਹੈ। ਪਿਛਲੀ ਵਾਰ ਪ੍ਰਵਾਸੀਆਂ ‘ਚ ਸਭ ਤੋਂ ਜ਼ਿਆਦਾ 62 ਫੀਸਦੀ ਵੋਟਿੰਗ ਭਾਰਤੀ ਮੂਲ ਦੇ ਲੋਕਾਂ ਦੀ ਰਹੀ ਹੈ। 2016 ਦੀਆਂ ਚੋਣਾਂ ‘ਚ 84 ਫੀਸਦੀ ਭਾਰਤੀਆਂ ਨੇ ਟਰੰਪ ਦਾ ਵਿਰੋਧ ਕੀਤਾ ਸੀ। 62 ਫੀਸਦੀ ਭਾਰਤੀ ਮੂਲ ਦੇ ਲੋਕ ਖੁਦ ਨੂੰ ਡੈਮੋਕ੍ਰੈਟਿਕ ਦੱਸਦੇ ਹਨ। ਇਸ ਲਈ ਪਿਛਲੀਆਂ ਚੋਣਾਂ ‘ਚ ਉਨ੍ਹਾਂ ਨੇ ਟਰੰਪ ਦੀ ਵਿਰੋਧੀ ਉਮੀਦਵਾਰ ਹਿਲੇਰੀ ਕਲਿੰਟਨ ਨੂੰ ਵੋਟ ਪਾਈ ਸੀ। ਫਿਲਹਾਲ ਅਮਰੀਕ ‘ਚ 5 ਭਾਰਤੀ ਅਮਰੀਕੀ ਸਾਂਸਦ ਹਨ। ਇਹ ਸਾਰੇ ਡੈਮੋਕ੍ਰੈਟਿਕ ਹਨ। ਇਨ੍ਹਾਂ ਵਿਚ ਖੰਨਾ (ਕੈਲੀਫੋਰਨੀਆ), ਪ੍ਰਮਿਲਾ ਜੈਪਾਲ (ਵਾਸ਼ਿੰਗਟਨ), ਰਾਜਾ ਕ੍ਰਿਸ਼ਨਾਮੂਰਤੀ (ਇਲੀਨੋਇਸ), ਤੁਲਸੀ ਗਬਾਰਡ (ਹਵਾਈ) ਅਤੇ ਕਮਲਾ ਹੈਰਿਸ (ਕੈਲੀਫੋਰਨੀਆ) ਸ਼ਾਮਲ ਹਨ। ਟਰੰਪ ਪਹਿਲੇ ਵਿਗਿਆਪਨ ਵਿਚ ਮੇਲਾਨੀਆ ਦੇ ਨਾਲ ਤਾਜਮਹਿਲ ਦੇ ਸਾਹਮਣੇ ਦਿੱਸ ਰਹੇ ਹਨ। ਇਸ ਵਿਚ ਉਹ ਕਹਿ ਰਹੇ ਹਨ, ”ਭਾਰਤੀ ਬਿਜ਼ਨੈੱਸ ‘ਚ ਟਾਈਟਨ ਹੈ ਅਤੇ ਇਨੋਵੇਸ਼ਨ ਤੇ ਤਕਨਾਲੋਜੀ ਦੀ ਦੁਨੀਆਂ ‘ਚ ਮਾਸਟਰ ਹਨ। ਮੈਂ ਤੁਹਾਡੇ ਲਈ ਹਮੇਸ਼ਾ ਸੰਘਰਸ਼ ਕਰਦਾ ਰਹਾਂਗਾ।” ਦੂਜੇ ਵਿਗਿਆਪਨ ‘ਚ ਟਰੰਪ ਮੋਦੀ ਦੇ ਨਾਲ ਹਨ। ਇਸ ਵਿਚ ਉਹ ਕਹਿ ਰਹੇ ਹਨ ਕਿ ਅਮਰੀਕਾ ਭਾਰਤ ਨੂੰ ਪਿਆਰ ਕਰਦਾ ਹੈ। ਅਮਰੀਕਾ ਭਾਰਤ ਦੇ ਨਾਲ ਮਜ਼ਬੂਤ ਹਿੱਸੇਦਾਰੀ ਦੀ ਇੱਛਾ ਰੱਖਦਾ ਹੈ।


Share