ਟਰੰਪ ਨੇ ਭਾਰਤੀ-ਅਮਰੀਕੀ ਵਕੀਲ ਨੂੰ ਐਸੋਸੀਏਟ ਜੱਜ ਲਈ ਕੀਤਾ ਨਾਮਜ਼ਦ

426
Share

ਵਾਸ਼ਿੰਗਟਨ, 5 ਜਨਵਰੀ (ਪੰਜਾਬ ਮੇਲ)-ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਭਾਰਤੀ-ਅਮਰੀਕੀ ਵਕੀਲ ਵਿਜੈ ਸ਼ੰਕਰ ਨੂੰ ਡਿਸਟਿ੍ਰਕਟ ਆਫ਼ ਕੋਲੰਬੀਆ ਕੋਰਟ ਆਫ਼ ਅਪੀਲਜ਼ ਦਾ ਐਸੋਸੀਏਟ ਜੱਜ ਨਾਮਜ਼ਦ ਕੀਤਾ ਹੈ। ਟਰੰਪ ਨੇ ਐਤਵਾਰ ਨੂੰ ਸੈਨੇਟ ਨੂੰ ਭੇਜੇ ਇਕ ਸੰਦੇਸ਼ ’ਚ ਕਿਹਾ ਕਿ ਸ਼ੰਕਰ ਨੂੰ 15 ਸਾਲ ਦੀ ਮਿਆਦ ਲਈ ਨਾਮਜ਼ਦ ਕੀਤਾ ਗਿਆ ਹੈ। ਜੇਕਰ ਸੈਨੇਟ ਦੀ ਮੋਹਰ ਲੱਗ ਜਾਂਦੀ ਹੈ, ਤਾਂ ਸ਼ੰਕਰ ਸੇਵਾਮੁਕਤ ਹੋ ਚੁੱਕੇ ਜੌਹਨ ਆਰ ਫਿਸ਼ਰ ਦੀ ਜਗ੍ਹਾ ਲੈਣਗੇ। ਡਿਸਟਿ੍ਰਕਟ ਆਫ਼ ਕੋਲੰਬੀਆ ਕੋਰਟ ਆਫ਼ ਅਪੀਲਜ਼ ਡੀ.ਸੀ. ਦੇ ਲਈ ਸਰਵੋਤਮ ਅਦਾਲਤ ਹੈ। ਟਰੰਪ ਨੇ ਸਭ ਤੋਂ ਪਹਿਲੀ ਵਾਰ ਪਿਛਲੇ ਸਾਲ ਜੂਨ ’ਚ ਸ਼ੰਕਰ ਦੀ ਨਾਮਜ਼ਦਗੀ ਦਾ ਐਲਾਨ ਕੀਤਾ ਸੀ। ਫ਼ਿਲਹਾਲ ਉਹ ਨਿਆਂ ਵਿਭਾਗ ’ਚ ‘ਸੀਨੀਅਰ ਲਿਟੀਗੇਸ਼ਨ ਕੌਂਸਲ’ ਹਨ। ਨਿਆਂ ਵਿਭਾਗ ’ਚ 2012 ’ਚ ਕੰਮਕਾਜ ਸੰਭਾਲਣ ਤੋਂ ਪਹਿਲਾਂ ਸ਼ੰਕਰ ਵਾਸ਼ਿੰਗਟਨ ਡੀ.ਸੀ. ’ਚ ਨਿੱਜੀ ਪ੍ਰੈਕਟਿਸ ਕਰ ਰਹੇ ਸਨ।

Share