ਟਰੰਪ ਨੇ ਚੋਣਾਂ ‘ਚ ਧੋਖਾਧੜੀ ਦੇ ਦੋਸ਼ਾਂ ਨੂੰ ਫਿਰ ਦੁਹਰਾਇਆ;

487
Share

ਕਿਹਾ: ਵੋਟਿੰਗ ਮਸ਼ੀਨਾਂ ‘ਚ ਕੀਤੀ ਗਈ ਸੀ ਗੜਬੜੀ
ਵਾਸ਼ਿੰਗਟਨ, 9 ਨਵੰਬਰ (ਪੰਜਾਬ ਮੇਲ)-ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਚੋਣਾਂ ‘ਚ ਧੋਖਾਧੜੀ ਦੇ ਆਪਣੇ ਦੋਸ਼ਾਂ ਨੂੰ ਐਤਵਾਰ ਨੂੰ ਫਿਰ ਦੁਹਰਾਇਆ। ਉਨ੍ਹਾਂ ਨੇ ਬਿਨਾਂ ਕਿਸੇ ਸਬੂਤ ਦੇ ਕਿਹਾ ਕਿ ਵੋਟਿੰਗ ਮਸ਼ੀਨਾਂ ‘ਚ ਗੜਬੜੀ ਕੀਤੀ ਗਈ ਸੀ ਅਤੇ ਚੋਣ ਧੋਖੇ ਨਾਲ ਜਿੱਤੀ ਗਈ। ਟਰੰਪ ਨੇ ਮਹਤੱਵਪੂਰਨ ਸੂਬਿਆਂ ‘ਚ ਵੋਟਾਂ ਦੀ ਗਿਣਤੀ ਦੀ ਭਰੋਸੇਯੋਗਤਾ ‘ਤੇ ਵਾਰ-ਵਾਰ ਸਵਾਲ ਚੁੱਕੇ ਹਨ। ਐਤਵਾਰ ਸਵੇਰੇ ਟਰੰਪ ਨੇ ਕਈ ਟਵੀਟ ਕੀਤੇ।
ਇਸ ‘ਚ ਉਨ੍ਹਾਂ ਨੇ ਕਿਹਾ ਕਿ ”ਸਾਡਾ ਮੰਨਣਾ ਹੈ ਕਿ ਉਹ ਲੋਕ ਚੋਰ ਹਨ। ਮਸ਼ੀਨਾਂ ‘ਚ ਗੜਬੜੀ ਕੀਤੀ ਗਈ। ਚੋਣਾਂ ‘ਚ ਧੋਖਾਧੜੀ ਹੋਈ। ਬ੍ਰਿਟੇਨ ਦੇ ਸਭ ਤੋਂ ਵਧੀਆ ਪੋਲਿੰਗ ਸਰਵੇਖਣ ਨੇ ਲਿਖਿਆ ਕਿ ਚੋਣ ‘ਚ ਯਕੀਨੀ ਤੌਰ ‘ਤੇ ਧੋਖਾਧੜੀ ਹੋਈ। ਇਹ ਕਲਪਨਾ ਕਰਨਾ ਵੀ ਮੁਸ਼ਕਲ ਹੈ ਕਿ ਬਾਇਡਨ ਨੇ ਇਨ੍ਹਾਂ ‘ਚੋਂ ਕੁਝ ਸੂਬਿਆਂ ‘ਚ ਓਬਾਮਾ ਨੂੰ ਵੀ ਪਿਛੇ ਛੱਡ ਦਿੱਤਾ।
ਹਾਲਾਂਕਿ ਟਰੰਪ ਨੇ ਅਜੇ ਹਾਰ ਨਹੀਂ ਮੰਨੀ ਹੈ ਅਤੇ ਉਨ੍ਹਾਂ ਦਾ ਕਹਿਣਾ ਹੈ ਕਿ ਅਧਿਕਾਰਿਤ ਤੌਰ ‘ਤੇ ਪ੍ਰਮਾਣਤ ਵੋਟਾਂ ਦੀ ਗਿਣਤੀ ਦਾ ਐਲਾਨ ਅਜੇ ਤੱਕ ਨਹੀਂ ਕੀਤਾ ਗਿਆ ਹੈ। ਦਰਅਸਲ ਕੁਝ ਪ੍ਰਮੁੱਖ ਮੀਡੀਆ ਸੰਸਥਾਵਾਂ ਨੇ ਰੁਝਾਨਾਂ ਦੇ ਆਧਾਰ ‘ਤੇ ਤਿੰਨ ਨਵੰਬਰ ਦੀਆਂ ਚੋਣਾਂ ‘ਚ ਜੋ ਬਾਇਡਨ ਨੂੰ ਜੇਤੂ ਐਲਾਨ ਦਿੱਤਾ ਹੈ।


Share