ਟਰੰਪ ਨੇ ਚੀਨ ਨੂੰ ਕੋਰੋਨਾ ਮਹਾਂਮਾਰੀ ਫੈਲਾਉਣ ਲਈ ਮੁੜ ਤੋਂ ਠਹਿਰਾਇਆ ਜ਼ਿੰਮੇਵਾਰ

635

ਵਾਸ਼ਿੰਗਟਨ, 9 ਅਕਤੂਬਰ (ਪੰਜਾਬ ਮੇਲ)- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਚੀਨ ਨੂੰ ਵਿਸ਼ਵ ਪੱਧਰ ‘ਤੇ ਕੋਰੋਨਾ ਵਾਇਰਸ ਫੈਲਾਉਣ ਲਈ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਚੀਨ ਨੂੰ ਇਸ ਲਈ ‘ਵੱਡੀ ਕੀਮਤ’ ਚੁਕਾਉਣੀ ਪਵੇਗੀ | ਟਰੰਪ ਨੇ ਟਵਿਟਰ ‘ਤੇ ਇਕ ਵੀਡੀਓ ਸਾਂਝੀ ਕਰਦੇ ਹੋਏ ਚੀਨ ਨੂੰ ਇਸ ਮਹਾਂਮਾਰੀ ਫੈਲਾਉਣ ਲਈ ਜ਼ਿੰਮੇਵਾਰ ਠਹਿਰਾਇਆ | ਟਰੰਪ ਨੇ ਕਿਹਾ ਕਿ ਜੋ ਵੀ ਹੋਇਆ ਇਸ ‘ਚ ਤੁਹਾਡੀ ਗਲਤੀ ਨਹੀਂ, ਸਗੋਂ ਇਹ ਸਭ ਚੀਨ ਦੀ ਗਲਤੀ ਹੈ ਅਤੇ ਇਹ ਸਭ ਕੁਝ ਕਰਨ ਲਈ ਚੀਨ ਇਕ ਵੱਡੀ ਕੀਮਤ ਚੁਕਾਉਣ ਜਾ ਰਿਹਾ ਹੈ | ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ ਹਮੇਸ਼ਾ ਯਾਦ ਰੱਖੋ ਕਿ ਇਹ ਚੀਨ ਦੀ ਗਲਤੀ ਹੈ | ਹਾਲਾਂਕਿ ਟਰੰਪ ਨੇ ਅਜੇ ਕੋਈ ਵੇਰਵੇ ਨਹੀਂ ਦਿੱਤੇ ਪਰ ਪਿਛਲੇ ਕੁਝ ਮਹੀਨਿਆਂ ਵਿਚ ਟਰੰਪ ਪ੍ਰਸ਼ਾਸਨ ਨੇ ਚੀਨ ਖ਼ਿਲਾਫ਼ ਕਈ ਕਦਮ ਚੁੱਕੇ ਹਨ ਜਿਸ ਵਿਚ ਚਾਈਨੀਜ਼ ਕਮਿਊੂਨਿਸਟ ਪਾਰਟੀ (ਸੀ.ਸੀ.ਪੀ.) ਦੇ ਅਧਿਕਾਰੀਆਂ ‘ਤੇ ਵੀਜ਼ੇ ਦੀ ਪਾਬੰਦੀ ਸ਼ਾਮਿਲ ਹੈ |