ਟਰੰਪ ਨੇ ਅਮਰੀਕੀ ਲੋਕਤੰਤਰ ਨੂੰ ਲੰਮੇ ਸਮੇਂ ਤੋਂ ਬਚਾਅ ਰਹੀਆਂ ਸਾਰੀਆਂ ਰੋਕਾਂ ਪੁੱਟ ਸੁੱਟੀਆਂ : ਜੋਅ ਬਿਡੇਨ

521
Share

ਵਾਸ਼ਿੰਗਟਨ/ਹਿਊਸਟਨ, 4 ਜੂਨ (ਪੰਜਾਬ ਮੇਲ)- ਅਮਰੀਕਾ ਵਿਚ ਗੜਬੜ ਲਈ ਰਾਸ਼ਟਰਪਤੀ ਡੋਨਲਡ ਟਰੰਪ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਅਗਾਮੀ ਚੋਣਾਂ ਲਈ ਡੈਮੋਕ੍ਰੇਟ ਪਾਰਟੀ ਵੱਲੋਂ ਮੋਹਰੀ ਉਮੀਦਵਾਰ ਜੋਅ ਬਿਡੇਨ ਨੇ ਕਿਹਾ ਕਿ ਟਰੰਪ ਨੇ ਅਮਰੀਕੀ ਲੋਕਤੰਤਰ ਨੂੰ ਲੰਮੇ ਸਮੇਂ ਤੋਂ ਬਚਾਅ ਰਹੀਆਂ ਸਾਰੀਆਂ ਰੋਕਾਂ ਪੁੱਟ ਸੁੱਟੀਆਂ ਹਨ। 77 ਸਾਲਾ ਆਗੂ ਨੇ ਕਿਹਾ ਕਿ ਇਹ ਅਮਰੀਕਾ ਨੂੰ ਜਗਾਉਣ ਵਾਲਾ ਸਮਾਂ ਹੈ। ਮੁਲਕ ਨੂੰ ਯੋਗ ਅਗਵਾਈ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਹਿੰਸਾ, ਲੁੱਟ-ਖੋਹ ਤੇ ਸੰਪਤੀ ਦਾ ਨੁਕਸਾਨ ਗਲਤ ਵਰਤਾਰਾ ਹੈ। ਸ਼ਾਂਤੀਪੂਰਨ ਮੁਜ਼ਾਹਰੇ ਕਰਨੇ ਚਾਹੀਦੇ ਹਨ। ਬਿਡੇਨ ਨੇ ਕਿਹਾ ਕਿ ਟਰੰਪ ਨੇ ਜੋ ਨੁਕਸਾਨ ਦੇਸ਼ ਦੇ ਅਰਥਚਾਰੇ ਤੇ ਨਿਆਂ ਪ੍ਰਣਾਲੀ ਨੂੰ ਪਹੁੰਚਾਇਆ ਹੈ, ਉਹ ਯਾਦ ਰੱਖਣਾ ਪਵੇਗਾ। ਫਲਾਇਡ ਹੱਤਿਆ ਮਾਮਲੇ ਵਿਚ ਮਿਨੀਸੋਟਾ ਸੂਬੇ ਨੇ ਮਿਨੀਪੋਲਿਸ ਪੁਲੀਸ ਖ਼ਿਲਾਫ਼ ਮਨੁੱਖੀ ਹੱਕਾਂ ਨਾਲ ਜੁੜੀ ਜਾਂਚ ਆਰੰਭ ਦਿੱਤੀ ਹੈ। ਵੱਡੀ ਗਿਣਤੀ ਅਮਰੀਕੀ ਨਿਊ ਯਾਰਕ, ਫਿਲਾਡੈਲਫੀਆ, ਸ਼ਿਕਾਗੋ ਤੇ ਵਾਸ਼ਿੰਗਟਨ ਵਿਚ ਸ਼ਾਂਤੀਪੂਰਨ ਰੋਸ ਮੁਜ਼ਾਹਰੇ ਜਾਰੀ ਰੱਖ ਰਹੇ ਹਨ। ਹਿਊਸਟਨ ਵਿਚ ਕਰੀਬ 60 ਹਜ਼ਾਰ ਲੋਕਾਂ ਨੇ ਫਲਾਇਡ ਦੇ ਪਰਿਵਾਰਕ ਮੈਂਬਰਾਂ ਨਾਲ ਅੱਜ ਸ਼ਾਂਤੀਪੂਰਨ ਮਾਰਚ ਕੀਤਾ।


Share