ਟਰੰਪ ਨੂੰ ਝਟਕਾ, ਅਮਰੀਕੀ ਸਦਨ ‘ਚ ਯਾਤਰਾ ਪਾਬੰਦੀ ਖ਼ਿਲਾਫ ਬਿੱਲ ਪਾਸ

604
Share

ਡੈਮੋਕਰੇਟ ਦੇ ਨਿਯੰਤਰਣ ਵਾਲੇ ਸਦਨ ਵਿਚ 183 ਦੇ ਮੁਕਾਬਲੇ 233 ਵੋਟਾਂ ਨਾਲ ਇਸ ਬਿੱਲ ਨੂੰ ਪਾਸ ਕਰ ਦਿੱਤਾ ਗਿਆ। ਹਾਲਾਂਕਿ ਰਿਪਬਲਿਕਨ ਦੇ ਨਿਯੰਤਰਣ ਵਾਲੀ ਸੈਨੇਟ ਵਿਚ ਇਸ ਬਿੱਲ ਦੇ ਪਾਸ ਹੋਣ ਦੀ ਸੰਭਾਵਨਾ ਨਹੀਂ ਹੈ। ਬਿੱਲ ਦੇ ਸਮਰਥਨ ਵਿਚ ਕੰਮ ਕਰ ਰਹੇ ਸਮੂਹਾਂ ਵਿਚੋਂ ਇਕ ਮੁਸਲਮਾਨ ਐਡਵੋਕੇਟਸ ਦੀ ਕਾਰਜਕਾਰੀ ਨਿਰਦੇਸ਼ਕ ਫਰਹਾਨਾ ਖੇੜਾ ਨੇ ਕਿਹਾ, ‘ਇਹ ਮੁਸਲਮਾਨਾਂ ਲਈ ਇਤਿਹਾਸਿਕ ਪਲ ਹੈ।’

ਵ੍ਹਾਈਟ ਹਾਊਸ ਨੇ ਮਾਰਚ ਵਿਚ ਇਸ ਬਿੱਲ ਦਾ ਵਿਰੋਧ ਕਰਦੇ ਹੋਏ ਕਿਹਾ ਸੀ ਕਿ ਯਾਤਰਾ ਪਾਬੰਦੀ ਨਾ ਲਗਾਉਣ ਨਾਲ ‘ਅਮਰੀਕਾ ਦੀ ਰਾਸ਼ਟਰੀ ਸੁਰੱਖਿਆ ਨੂੰ ਨੁਕਸਾਨ ਪਹੁੰਚੇਗਾ’ ਅਤੇ ਇਹ ਪਾਬੰਦੀ ਕੋਵਿਡ-19 ਨੂੰ ਫੈਲਣ ਤੋਂ ਰੋਕਣ ਦੀਆਂ ਪ੍ਰਸ਼ਾਸਨ ਦੀਆਂ ਕੋਸ਼ਿਸ਼ਾਂ ਵਿਚ ਅਹਿਮ ਸਾਬਤ ਹੋਇਆ ਹੈ। ਵੋਟਿੰਗ ਤੋਂ ਪਹਿਲਾਂ ਡੈਮੋਕਰੇਟਸ ਨੇ ਇਸ ਬਿੱਲ ਨੂੰ ਮੁਸਲਮਾਨਾਂ ਖ਼ਿਲਾਫ ਪੱਖਪਾਤਪੂਰਣ ਦੱਸਿਆ ਜਿਨ੍ਹਾਂ ਦੇ ਦੇਸ਼ ਵਿਚ ਪ੍ਰਵੇਸ਼ ‘ਤੇ ਟਰੰਪ ਨੇ ਪਾਬੰਦੀ ਲਗਾ ਦਿੱਤਾ ਸੀ। ਇਸ ਯਾਤਰਾ ਪਾਬੰਦੀ ਵਿਚ 5 ਮੁਸਲਮਾਨ ਬਹੁਲ ਦੇਸ਼ਾਂ ਈਰਾਨ, ਸੋਮਾਲੀਆ, ਯਮਨ, ਸੀਰੀਆ ਅਤੇ ਲੀਬੀਆ ‘ਤੇ ਪਾਬੰਦੀਆਂ ਲਗਾਈ ਗਈਆਂ ਸਨ। ਬਾਅਦ ਵਿਚ ਉੱਤਰੀ ਕੋਰੀਆ ਅਤੇ ਵੈਨਜੁਏਲਾ ਸਰਕਾਰ ਦੇ ਕੁੱਝ ਅਧਿਕਾਰੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ‘ਤੇ ਵੀ ਪਾਬੰਦੀ ਲਗਾਈ ਗਈ ਸੀ।


Share