ਟਰੰਪ ਧੋਖੇ ਨਾਲ ਚੋਣ ਜਿੱਤਣ ਦੀ ਕਰਨਗੇ ਕੋਸ਼ਿਸ਼ : ਜੋਅ ਬਿਡੇਨ

785
Share

ਵਾਸ਼ਿੰਗਟਨ, 13 ਜੂਨ (ਪੰਜਾਬ ਮੇਲ)- ਡੋਨਾਲਡ ਟੰਰਪ ਦਾ ਕਹਿਣਾ ਹੈ ਕਿ ਜੇਕਰ ਉਹ ਸਾਲ 2020 ਦੀ ਅਮਰੀਕੀ ਰਾਸ਼ਟਰਪਤੀ ਚੋਣ ਹਾਰ ਜਾਂਦੇ ਹਨ ਤਾਂ ਕੋਈ ਹੋਰ ਕੰਮ ਕਰਨਗੇ। ਸਾਲ 2020 ਦੀ ਅਮਰੀਕੀ ਰਾਸ਼ਟਰਪਤੀ ਚੋਣ ਦੇ ਮੱਦੇਨਜ਼ਰ ਡੋਨਾਲਡ ਟਰੰਪ ਅਤੇ ਜੋਅ ਬਿਡੇਨ ਦੇ ਵਿਚ ਅਹੁਦੇ ਦੀ ਲੜਾਈ ਤੇਜ਼ ਹੋ ਗਈ। ਦੋਵੇਂ ਨੇਤਾਵਾਂ  ਨੇ ਇੱਕ ਦੂਜੇ ‘ਤੇ ਚੋਣ ਜਿੱਤਣ ਦੇ ਲਈ ਧੋਖਾਧੜੀ ਕਰਨ ਦਾ ਦੋਸ਼ ਲਾਇਆ ਹੈ। ਅਮਰੀਕੀ ਰਾਸ਼ਟਰਪਤੀ ਟਰੰਪ ਨੇ ਕਿਹਾ ਕਿ ਜੇਕਰ ਉਹ 3 ਨਵੰਬਰ ਨੂੰ ਚੋਣ ਹਾਰ ਜਾਂਦੇ ਹਨ ਤਾਂ ਭਵਿੱਖ ਵਿਚ ਹੋਰ ਕੰਮ ਕਰਨਗੇ। ਇਹ ਗੱਲ ਉਨ੍ਹਾਂ ਨੇ ਡੈਮੋਕਰੇਟਿਕ ਵਿਰੋਧੀ ਜੋਅ ਬਿਡੇਨ ਦੇ Îਇੱਕ ਵਿਵਾਦਮਈ ਬਿਆਨ ਦੀ ਪ੍ਰਤੀਕ੍ਰਿਆ ਵਿਚ ਕਹੀ।
ਜੋਅ ਬਿਡੇਨ ਨੇ ਟਰੰਪ ‘ਤੇ ਦੋਸ਼ ਲਾਉਂਦੇ ਹੋਏ ਕਿਹਾ ਸੀ ਕਿ ਰਿਪਬਲਿਕਨ ਭਵਿੱਖ ਵਿਚ ਧੋਖਾ ਦੇ ਸਕਦੇ ਹਨ ਅਤੇ ਵਾਈਟ ਹਾਊਸ ਛੱਡਣ ਤੋਂ ਇਨਕਾਰ ਕਰ ਸਕਦੇ ਹਨ। ਸ਼ੁੱਕਰਵਾਰ ਨੂੰ ਇੱਕ  ਟੈਲੀਵਿਜ਼ਨ ਇੰਟਰਵਿਊ ਵਿਚ ਟਰੰਪ ਨੇ ਫਾਕਸ ਨਿਊਜ਼ ਚੈਨਲ ਨੂੰ ਦੱਸਿਆ ਕਿ ਜੇਕਰ ਮੈਂ ਨਹੀਂ ਜਿੱਤਦਾ ਤਾਂ ਨਹੀਂ ਜਿੱਤਦਾ, ਮੇਰਾ ਮਤਲਬ ਹੈ ਕਿ ਮੈਂ ਅੱਗੇ ਵਧ ਕੇ ਕੁਝ ਹੋਰ ਕੰਮ ਕਰਾਂਗਾ।
ਬਿਡੇਨ ਜੋ ਜ਼ਿਆਦਾਤਰ ਚੋਣ ਵਿਚ ਟਰੰਪ ਤੋਂ ਅੱਗੇ ਚਲ ਰਹੇ ਹਨ, ਨੇ ਇਸ ਹਫ਼ਤੇ ਦੇ ਸ਼ੁਰੂ ਵਿਚ ਕਿਹਾ ਕਿ ਉਨ੍ਹਾਂ ਦੀ ਸਭ ਤੋਂ ਵੱਡੀ ਚਿੰਤਾ ਇਹ ਸੀ ਕਿ ਟਰੰਪ ਧੋਖੇ ਨਾਲ ਚੋਣ ਜਿੱਤਣ ਦੀ ਕੋਸ਼ਿਸ਼ ਕਰਨਗੇ। ਹਾਲਾਂਕਿ ਸਾਬਕਾ ਉਪ ਰਾਸ਼ਟਪਤੀ ਨੇ ਇਸ ਵਿਸ਼ੇ ‘ਤੇ ਵਿਸਤਾਰ ਨਾਲ ਇਹ ਨਹੀਂ ਦੱਸਿਆ ਕਿ ਉਨ੍ਹਾਂ ਅਜਿਹਾ ਕਿਉਂ ਲੱਗਦਾ ਹੈ ਕਿ ਟਰੰਪ ਉਨ੍ਹਾਂ ਧੋਖਾ ਦੇ ਸਕਦੇ ਹਨ। ਬਿਡੇਨ ਨੇ ਕਿਹਾ ਕਿ ਉਨ੍ਹਾਂ ਭਰੋਸਾ ਹੈ ਕਿ ਜੇਕਰ ਟਰੰਪ ਚੋਣ ਹਾਰ ਜਾਂਦੇ ਹਨ ਤਾਂ ਅਪਣੀ ਹਾਰ ਨਹੀਂ ਸਵੀਕਾਰਦੇ ਤਾਂ ਸੈਨਿਕ ਟਰੰਪ ਨੂੰ ਵਾਈਟ ਹਾਊਸ ਤੋਂ ਬਾਹਰ ਦਾ ਰਸਤਾ ਦਿਖਾਉਣਗੇ।
ਟਰੰਪ ਨੇ ਡੈਮੋਕਰੇਟਸ ‘ਤੇ ਦੋਸ਼ ਲਾਉਂਦੇ ਹੋਏ ਕਿਹਾ ਕਿ ਉਹ ਚੋਣ ਵਿਚ ਧਾਂਦਲੀ ਦੇ ਲਈ ਵੀ ਮੇਲ ਇਨ ਵੋਟਿੰਗ ਵਿਚ ਵਾਧੇ ਨੂੰ ਨਿਸ਼ਾਨਾ ਬਣਾ ਸਕਦੇ ਹਨ। ਜਦ ਕਿ ਬਿਡੇਨ ਨੇ ਵੋਟ ਨੂੰ ਦਬਾਉਣ ਦੇ ਲਈ ਰਿਪਬਲਿਕਨ ਕੋਸ਼ਿਸ਼ਾਂ ਦੇ ਲਈ ਦੇਸ਼ ਭਰ ਦੇ ਮਤਦਾਨ ਕੇਂਦਰਾਂ ‘ਤੇ ਵਕੀਲਾਂ ਨੂੰ ਤੈਨਾਤ ਕਰਨ ਦਾ ਵਾਅਦਾ ਕੀਤਾ ਹੈ।


Share