ਟਰੰਪ ਦੇ ਹੱਕ “ਚ ਚੋਣ ਮੁਜ਼ਾਹਰੇ ਤੋਂ ਪਹਿਲਾਂ ਡੀ.ਸੀ. ਪੁਲਿਸ ਨੇ ਕੀਤੇ ਕਈ ਪ੍ਰਦਰਸ਼ਨਕਾਰੀ ਗ੍ਰਿਫਤਾਰ

139
Share

ਫਰਿਜ਼ਨੋ (ਕੈਲੀਫੋਰਨੀਆਂ), 7 ਜਨਵਰੀ (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ/ਪੰਜਾਬ ਮੇਲ)- ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ,ਡੀ.ਸੀ. ਵਿੱਚ ਬੁੱਧਵਾਰ ਨੂੰ ਇਲੈਕਟੋਰਲ ਕਾਲਜ ਦੀਆਂ ਵੋਟਾਂ ਦੀ ਪ੍ਰਮਾਣਿਕਤਾ ਤੋਂ ਪਹਿਲਾਂ ਮੰਗਲਵਾਰ ਵਿਰੋਧ ਪ੍ਰਦਰਸ਼ਨ ਦੇ ਸਬੰਧ ਵਿੱਚ ਪੁਲਿਸ ਵੱਲੋਂ ਕਈ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।ਵਾਸ਼ਿੰਗਟਨ ਡੀ.ਸੀ. ਮੈਟਰੋਪੋਲੀਟਨ ਪੁਲਿਸ ਨੇ ਦੱਸਿਆ ਕਿ ਇਸ ਸੰਬੰਧੀ ਰਾਤ ਦੇ 9 ਵਜੇ ਤੱਕ ਛੇ ਗਿਰਫਤਾਰੀਆਂ ਕੀਤੀਆਂ ਗਈਆਂ ਹਨ ।ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਉਪਰ ਕਈ ਤਰ੍ਹਾਂ ਦੇ ਚਾਰਜ ਜਿਵੇਂ ਕਿ ਬਿਨਾਂ ਲਾਇਸੈਂਸ ਤੋਂ ਹਥਿਆਰ , ਬਿਨਾਂ ਰਜਿਸਟਰੇਸ਼ਨ ਅਸਲੇ ਦਾ ਕਬਜ਼ਾ ਅਤੇ ਅਣ ਰਜਿਸਟਰਡ ਬੰਦੂਕ ਰੱਖਣਾ ਸ਼ਾਮਲ ਹਨ। ਇਸਦੇ ਇਲਾਵਾ ਪ੍ਰਦਰਸ਼ਨਕਾਰੀਆਂ ਉਪਰ ਇੱਕ ਪੁਲਿਸ ਅਧਿਕਾਰੀ ਉੱਤੇ ਹਮਲਾ ਕਰਨ ਦੇ ਦੋਸ਼ ਵੀ ਲਗਾਏ ਗਏ ਹਨ।ਵਾਸ਼ਿੰਗਟਨ ਵਿੱਚ ਬੁੱਧਵਾਰ ਦੀ ਇਲੈਕਟੋਰਲ ਕਾਲਜ ਦੀਆਂ ਵੋਟਾਂ ਦੀ ਪ੍ਰਮਾਣਿਕਤਾ ਤੋਂ ਪਹਿਲਾਂ ਮੰਗਲਵਾਰ ਨੂੰ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸਮਰਥਨ ਵਿੱਚ ਜਮ੍ਹਾਂ ਹੋਏ ਸਮਰੱਥਕਾਂ ਦੀ ਭੀੜ ਲੱਗ ਗਈ ਸੀ।ਇਹ ਪ੍ਰਦਰਸ਼ਨਕਾਰੀ ਰਾਤ ਨੂੰ ਰਾਜਧਾਨੀ ਦੀਆਂ ਚੰਗੀ ਤਰ੍ਹਾਂ ਗਲੀਆਂ ਵਿੱਚ ਬਾਹਰ ਹੀ ਰਹੇ ਜਦਕਿ ਸੋਸ਼ਲ ਮੀਡੀਆ ‘ਤੇ ਇਹਨਾਂ ਦੀਆਂ ਪੁਲਿਸ ਨਾਲ ਝੜਪ ਦੀਆਂ ਵੀਡਿਓਜ਼ ਵੀ ਸਾਹਮਣੇ ਆਈਆਂ। ਬੁੱਧਵਾਰ ਸਵੇਰੇ ਸਮੂਹਿਕ ਇਕੱਠ ਤੋਂ ਪਹਿਲਾਂ ਰਾਸ਼ਟਰਪਤੀ ਖੁਦ ਵ੍ਹਾਈਟ ਹਾਊਸ ਦੇ ਬਾਹਰ ਇੱਕ ਰੋਸ ਮੁਜ਼ਾਹਰੇ ਨੂੰ ਸੰਬੋਧਿਤ ਕਰਨਗੇ ਅਤੇ ਹਜ਼ਾਰਾਂ ਲੋਕਾਂ ਦੀ ਇਸ ਸਮਾਗਮ ਵਿੱਚ ਸ਼ਾਮਲ ਹੋਣ ਦੀ ਉਮੀਦ ਹੈ।ਰਾਸ਼ਟਰਪਤੀ ਨੇ ਚੋਣਾਂ ਵਿੱਚ ਮਿਲੀ ਹਾਰ ਤੋਂ ਬਾਅਦ ਮੁਕੱਦਮਿਆਂ ਅਤੇ ਰਾਜਾਂ ਦੀਆਂ ਵਿਧਾਨ ਸਭਾਵਾਂ ਰਾਹੀ ਵੋਟਾਂ ਨੂੰ ਨਜ਼ਰ ਅੰਦਾਜ਼ ਕਰਨ ਅਤੇ ਚੋਣਾਂ ਸੰਬੰਧੀ ਧੋਖਾਧੜੀ ਨੂੰ ਸਾਬਤ ਕਰਨ ਦੀਆਂ ਅਸਫਲ ਕੋਸ਼ਿਸ਼ਾਂ ਕੀਤੀਆਂ ਹਨ। ਇਹਨਾਂ ਸਭ ਅਸਫਲ ਕੋਸ਼ਿਸ਼ਾਂ ਦੇ ਬਾਅਦ ਅਖੀਰ ਵਿੱਚ ਰਾਸ਼ਟਰਪਤੀ ਟਰੰਪ 6 ਜਨਵਰੀ ਦੇ ਪ੍ਰਮਾਣੀਕਰਣ ਦੇ ਮੌਕੇ ‘ਤੇ ਮੁੜ ਕਾਂਗਰਸ ਲਈ ਚੋਣਾਂ ਨੂੰ ਪਲਟਣ ਦੀ ਕੋਸ਼ਿਸ਼ ਕਰ ਰਹੇ ਹਨ।

Share