ਟਰੰਪ ਦੇ ਸਾਬਕਾ ਸਲਾਹਕਾਰ ਧੋਖਾਧੜੀ ਦੇ ਦੋਸ਼ ਹੇਠ ਗ੍ਰਿਫਤਾਰ

563
Share

ਨਿਊਯਾਰਕ, 22 ਅਗਸਤ (ਪੰਜਾਬ ਮੇਲ)- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸਾਬਕਾ ਚੋਟੀ ਦੇ ਸਲਾਹਕਾਰ ਸਟੀਫਨ ਬੈਨਨ ਨੂੰ ਦਾਨ ਇਕੱਠਾ ਕਰਨ ਦੀ ਆਨਲਾਈਨ ਮੁਹਿੰਮ ‘ਚ ਹਜ਼ਾਰਾਂ ਦਾਨਕਰਤਾਵਾਂ ਦੇ ਨਾਲ ਧੋਖਾਧੜੀ ‘ਚ ਸ਼ਾਮਲ ਹੋਣ ਦੇ ਦੋਸ਼ ‘ਚ ਵੀਰਵਾਰ ਨੂੰ ਗ੍ਰਿਫਤਾਰ ਕਰ ਲਿਆ ਗਿਆ। ‘ਵੀ ਬਿਲਡ ਦ ਵਾਲ’ ਨਾਮ ਦੀ ਇਸ ਮੁਹਿੰਮ ‘ਚ ਢਾਈ ਕਰੋੜ ਅਮਰੀਕੀ ਡਾਲਰ ਇਕੱਠੇ ਹੋਏ ਹਨ। ਨਿਊਯਾਰਕ ਦੇ ਕਾਰਜਕਾਰੀ ਆਰਡੇ ਸਟ੍ਰਾਸ ਨੇ ਵੀਰਵਾਰ ਨੂੰ ਕਿਹਾ ਕਿ ਬੈਨਨ (66) ਨੂੰ ਕਈ ਹੋਰ ਲੋਕਾਂ ਦੇ ਨਾਲ ਦੋਸ਼ੀ ਦੱਸਿਆ ਗਿਆ ਹੈ। ਬੈਨਨ ਨੂੰ ਵੀਰਵਾਰ ਸਵੇਰੇ ਗ੍ਰਿਫਤਾਰ ਕੀਤਾ ਗਿਆ ਹੈ। ਉਨ੍ਹਾਂ ਨੂੰ ਦੱਖਣੀ ਜ਼ਿਲ੍ਹੇ ਨਿਊਯਾਰਕ ਦੀ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ, ਜਦਕਿ ਦੋਸ਼ੀ ਆਪਣੇ-ਆਪਣੇ ਖੇਤਰ ਦੀਆਂ ਅਦਾਲਤਾਂ ਵਿਚ ਪੇਸ਼ ਹੋਣਗੇ।


Share