ਟਰੰਪ ਦੇ ਗੰਭੀਰ ਬਿਮਾਰ ਹੋਣ ‘ਤੇ ਦੇਸ਼ ਦੀ ਕਮਾਨ ਹੋਵੇਗੀ ਮਾਇਕ ਪੇਂਸ ਦੇ ਹੱਥਾਂ ‘ਚ!

562
Share

ਵਾਸ਼ਿੰਗਟਨ, 3 ਅਕਤੂਬਰ (ਪੰਜਾਬ ਮੇਲ)-ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਕੋਰੋਨਾ ਹੋਣ ਤੋਂ ਬਾਅਦ ਉਮੀਦਾਂ ਲਗਾਈਆਂ ਜਾ ਰਹੀਆਂ ਹਨ, ਜੇਕਰ ਉਹ ਗੰਭੀਰ ਤੌਰ ‘ਤੇ ਬੀਮਾਰ ਪੈ ਜਾਂਦੇ ਹਨ ਤਾਂ ਉਸ ਸਥਿਤੀ ‘ਚ ਦੇਸ਼ ਦੀ ਕਮਾਨ ਉਪ ਰਾਸ਼ਟਰਪਤੀ ਮਾਇਕ ਪੇਂਸ ਨੂੰ ਸੌਂਪੀ ਜਾਵੇਗੀ। ਉਪ ਰਾਸ਼ਟਰਪਤੀ ਮਾਇਕ ਪੇਂਸ ਦੇ ਬੁਲਾਰੇ ਨੇ ਦੱਸਿਆ ਕਿ ਉਪ ਰਾਸ਼ਟਰਪਤੀ ਦੀ ਸਿਹਤ ਠੀਕ ਹੈ ਅਤੇ ਉਹ ਆਪਣੇ ਘਰ ‘ਚ ਸੁਰੱਖਿਅਤ ਰਹਿ ਰਹੇ ਹਨ। ਸ਼ੁੱਕਰਵਾਰ ਨੂੰ ਟਰੰਪ ਨੂੰ ਕੋਵਿਡ-19 ਨਾਲ ਇਨਫੈਕਟਿਡ ਪਾਏ ਜਾਣ ‘ਤੇ ਵਾਲਟਰ ਰੀਡ ਮੈਡੀਕਲ ਸੈਂਟਰ ‘ਚ ਦਾਖਲ ਕੀਤਾ ਗਿਆ ਸੀ। ਸ਼ੁੱਕਰਵਾਰ ਸ਼ਾਮ ਤੱਕ ਟਰੰਪ ਨੇ ਪੇਂਸ ਨੂੰ ਸੱਤਾ ਦੀ ਕਮਾਨ ਨਹੀਂ ਦਿੱਤੀ ਸੀ।
ਟਰੰਪ ਨੇ ਟਵਿੱਟਰ ‘ਤੇ ਇਕ ਵੀਡੀਓ ਸੰਦੇਸ਼ ਸਾਂਝਾ ਕੀਤਾ, ਜਿਸ ‘ਚ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ ਸਿਹਤ ‘ਚ ਸੁਧਾਰ ਹੋ ਰਿਹਾ ਹੈ ਅਤੇ ਜੇਕਰ ਉਹ ਬਹੁਤ ਬੀਮਾਰ ਪੈ ਜਾਂਦੇ ਹਨ ਤਾਂ ਉਪ ਰਾਸ਼ਟਰਪਤੀ ਪੇਂਸ ਸੱਤਾ ਹਾਸਲ ਕਰ ਸਕਦੇ ਹਨ ਅਤੇ ਰਾਸ਼ਟਰਪਤੀ ਦੇ ਫਰਜ਼ ਨਿਭਾ ਸਕਦੇ ਹਨ।
ਅਮਰੀਕੀ ਸੰਵਿਧਾਨ ਦੇ 25ਵੇਂ ਸੋਧ ਤਹਿਤ ਪੇਂਸ ਨੂੰ ਸੱਤਾ ਦਿੱਤੀ ਜਾ ਸਕਦੀ ਹੈ। ਭਾਵੇਂ ਟਰੰਪ ਸੱਤਾ ਇਸ ਕਾਰਵਾਈ ‘ਚ ਕਾਗਜ਼ਾਂ ‘ਤੇ ਦਸਤਖਤ ਨਾ ਕਰਨ। ਇਸ ਸੋਧ ਤਹਿਤ ਜੇਕਰ ਕੋਈ ਰਾਸ਼ਟਰਪਤੀ ਮਰ ਜਾਵੇ ਜਾਂ ਅਸਤੀਫਾ ਦੇ ਦੇਵੇ ਜਾਂ ਆਪਣੇ ਕਾਰਜਕਾਲ ਦੀਆਂ ਸ਼ਕਤੀਆਂ ਅਤੇ ਫਰਜ਼ਾਂ ਨੂੰ ਨਿਭਾਉਣ ‘ਚ ਅਸਮੱਰਥ ਹੋ ਜਾਵੇ, ਤਾਂ 25ਵੇਂ ਸੋਧ ਤਹਿਤ ਉਪ ਰਾਸ਼ਟਰਪਤੀ ਨੂੰ ਅਹੁਦਾ ਸੰਭਾਲਣ ਦੀ ਇਜਾਜ਼ਤ ਮਿਲ ਜਾਂਦੀ ਹੈ। ਜੇਕਰ ਕਿਸੇ ਬੀਮਾਰੀ ਕਾਰਣ ਰਾਸ਼ਟਰਪਤੀ ਦੇਸ਼ ਦੀ ਸੇਵਾ ਕਰਨ ‘ਚ ਅਸਮੱਰਥ ਹੋਵੇ, ਤਾਂ ਵੀ ਉਪ ਰਾਸ਼ਟਰਪਤੀ ਨੂੰ ਸੱਤਾ ਦਿੱਤੀ ਜਾ ਸਕਦੀ ਹੈ। 25ਵੇਂ ਸੋਧ ਮੁਤਾਬਕ ਜੇਕਰ ਇਕ ਰਾਸ਼ਟਰਪਤੀ ਆਪਣੇ ਫਰਜ਼ਾਂ ਨੂੰ ਨਿਭਾਉਣ ‘ਚ ਅਸਮਰੱਥ ਹੈ, ਤਾਂ ਉਪ ਰਾਸ਼ਟਰਪਤੀ ਕਾਰਜਕਾਰੀ ਰਾਸ਼ਟਰਪਤੀ ਦੇ ਤੌਰ ‘ਤੇ ਦਫਤਰ ਦੀਆਂ ਸ਼ਕਤੀਆਂ ਅਤੇ ਫਰਜ਼ ਨਿਭਾ ਸਕਦੇ ਹਨ।


Share