ਟਰੰਪ ਦੇ ਕੋਰੋਨਾ ਪਾਜ਼ੀਟਿਵ ਹੁੰਦੇ ਹੀ ਅਮਰੀਕੀ ਰੱਖਿਆ ਮੰਤਰਾਲੇ ਵੱਲੋਂ ਅਲਰਟ ਜਾਰੀ

457
Share

-ਦੇਸ਼ ਦੇ ਦੋਹਾਂ ਕੰਢਿਆਂ ‘ਤੇ ਪ੍ਰਮਾਣੂ ਡੂਮਸਡੇਅ ਪਲਨ ਲਾਂਚ
ਵਾਸ਼ਿੰਗਟਨ, 2 ਅਕਤੂਬਰ (ਪੰਜਾਬ ਮੇਲ)- ਅਮਰੀਕੀ ਰਾਸ਼ਟਰਪਤੀ ਚੋਣਾਂ ਤੋਂ ਇਕ ਮਹੀਨੇ ਪਹਿਲਾਂ ਹੀ ਡੋਨਾਲਡ ਟਰੰਪ ਅਤੇ ਉਨ੍ਹਾਂ ਦੀ ਪਤਨੀ ਮੇਲਾਨੀਆ ਟਰੰਪ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ। ਇਸ ਕਾਰਨ ਅਮਰੀਕੀ ਰੱਖਿਆ ਮੰਤਰਾਲੇ ਨੇ ਅਲਰਟ ਜਾਰੀ ਕਰਦੇ ਹੋਏ ਦੇਸ਼ ਦੇ ਦੋਹਾਂ ਕੰਢਿਆਂ ‘ਤੇ ਪ੍ਰਮਾਣੂ ਡੂਮਸਡੇਅ ਪਲਾਨ ਨੂੰ ਲਾਂਚ ਕਰ ਦਿੱਤਾ ਹੈ। ਜਦ ਵੀ ਅਜਿਹੇ ਹਾਲਾਤ ਬਣਦੇ ਹਨ ਤਾਂ ਅਮਰੀਕੀ ਰਾਸ਼ਟਰਪਤੀ ਨਾਲ ਜਨਤਕ ਰੂਪ ਤੋਂ ਕੋਈ ਸੰਪਰਕ ਨਹੀਂ ਕੀਤਾ ਜਾ ਸਕਦਾ, ਉਦੋਂ ਇਸ ਪ੍ਰੋਗਰਾਮ ਨੂੰ ਦੇਸ਼ ਦੀ ਸੁਰੱਖਿਆ ਲਈ ਲਾਂਚ ਕਰ ਦਿੱਤਾ ਜਾਂਦਾ ਹੈ। ਇਸ ਦੇ ਜ਼ਰੀਏ ਦੇਸ਼ ਦੇ ਦੁਸ਼ਮਣਾਂ ਨੂੰ ਚਿਤਾਵਨੀ ਵੀ ਦਿੱਤੀ ਜਾਂਦੀ ਹੈ ਕਿ ਜੇਕਰ ਉਨ੍ਹਾਂ ਵੱਲ ਕੋਈ ਵੀ ਹਰਕਤ ਕੀਤੀ ਗਈ ਤਾਂ ਇਸ ਦਾ ਮੂੰਹ-ਤੋੜ ਜਵਾਬ ਦਿੱਤਾ ਜਾਵੇਗਾ।
ਇਸ ਪਲਾਨ ਦੇ ਤਹਿਤ ਅਮਰੀਕਾ ਦੇ ਅਸਮਾਨ ਵਿਚ 2 ਈ-6ਬੀ ਮਰਕਰੀ ਜਹਾਜ਼ ਲਗਾਤਾਰ ਗਸ਼ਤ ਲਾ ਰਹੇ ਹਨ। ਇਹ ਜਹਾਜ਼ ਅਮਰੀਕਾ ਦੇ ਹਵਾਈ ਪ੍ਰਮਾਣੂ ਕਮਾਂਡ ਪੋਸਟ ਹਨ। ਬੋਇੰਗ-707 ਜਹਾਜ਼ ਦੇ ਚਾਰ ਇੰਜਣ ਵਾਲੇ ਇਹ ਜਹਾਜ਼ ਆਪਣੇ ਹਾਈਟੈੱਕ ਕਮਿਊਨਿਕੇਸ਼ਨ ਡਿਵਾਇਸਸ ਦੀ ਮਦਦ ਨਾਲ ਯੂ.ਐੱਸ. ਨੇਵੀ ਦੇ ਓਹੀਓ-ਕਲਾਸ ਪ੍ਰਮਾਣੂ ਬੈਲੇਸਟਕਿ ਮਿਜ਼ਾਈਲ ਪਣਡੁੱਬੀਆਂ ਦੀ ਕਮਾਨ ਨਾਲ ਸਿੱਧਾ ਸੰਪਰਕ ਵਿਚ ਹੁੰਦੇ ਹਨ।
ਯੂ.ਐੱਸ. ਨੇਵੀ ਕੋਲ ਇਸ ਤਰ੍ਹਾਂ ਦੇ 16 ਈ-6ਬੀ ਮਰਕਰੀ ਜਹਾਜ਼ ਹਨ। ਇਨ੍ਹਾਂ ਵਿਚੋਂ ਇਕ ਹਮੇਸ਼ਾ ਅਮਰੀਕੀ ਅਸਮਾਨ ਵਿਚ ਉਡਾਣ ਭਰਦਾ ਰਹਿੰਦਾ ਹੈ। ਪਹਿਲਾਂ ਅਜਿਹਾ ਕਦੇ ਨਹੀਂ ਸੁਣਿਆ ਗਿਆ ਕਿ ਇਸ ਕਲਾਸ ਦੇ 2 ਜਹਾਜ਼ ਇਕੱਠੇ ਦੇਸ਼ ਦੇ ਦੋਵੇਂ ਪਾਸੇ ਉਡਾਣ ਭਰ ਰਹੇ ਹਨ। ਪਰ, ਸ਼ੁੱਕਰਵਾਰ ਨੂੰ ਜਿਵੇਂ ਹੀ ਡੋਨਾਲਡ ਟਰੰਪ ਦੀ ਕੋਰੋਨਾਵਾਇਰਸ ਪਾਜ਼ੀਟਿਵ ਹੋਣ ਦੀ ਪੁਸ਼ਟੀ ਹੋਈ ਉਂਝ ਹੀ ਅਮਰੀਕੀ ਅਸਮਾਨ ਵਿਚ ਅਜਿਹੇ 2 ਜਹਾਜ਼ ਉਡਾਣ ਭਰਦੇ ਹੋਏ ਦੇਖੇ ਗਏ।
ਜੇਕਰ ਅਮਰੀਕਾ ‘ਤੇ ਇਸ ਦੌਰਾਨ ਕੋਈ ਹਮਲਾ ਹੁੰਦਾ ਹੈ, ਤਾਂ ਇਹ ਈ-6ਬੀ ਮਰਕਰੀ ਜਹਾਜ਼ ਸਿੱਧਾ ਓਹੀਓ-ਕਲਾਸ ਪ੍ਰਮਾਣੂ ਬੈਲੇਸਟਿਕ ਮਿਜ਼ਾਈਲ ਪਣਡੁੱਬੀਆਂ ਨੂੰ ਆਦੇਸ਼ ਜਾਰੀ ਕਰਨਗੇ। ਜਿਸ ਤੋਂ ਬਾਅਦ ਇਨ੍ਹਾਂ ਪਣਡੁੱਬੀਆਂ ਨਾਲ ਦੁਸ਼ਮਣ ਦੇਸ਼ ਦੇ ਫੌਜੀ ਟਿਕਾਣਿਆਂ ਜਾਂ ਅਹਿਮ ਸ਼ਹਿਰਾਂ ਨੂੰ ਨਿਸ਼ਾਨਾ ਬਣਾ ਕੇ ਪ੍ਰਮਾਣੂ ਮਿਜ਼ਾਈਲ ਦਾਗੀ ਜਾ ਸਕਦੀ ਹੈ। ਇਸ ਵਿਚ ਲਾਂਗ ਰੇਂਜ ਬੈਲੇਸਟਿਕ ਮਿਜ਼ਾਈਲ ਦੋਵੇਂ ਹੁੰਦੀਆਂ ਹਨ। ਇਹ ਪਣਡੁੱਬੀਆਂ ਦੁਨੀਆਂ ਭਰ ਦੇ ਅਲੱਗ-ਅਲੱਗ ਟਿਕਾਣਿਆਂ ‘ਤੇ ਗੁਪਤ ਰੂਪ ਤੋਂ ਤਾਇਨਾਤ ਹਨ।
ਅਮਰੀਕੀ ਓਪਨ ਸੋਰਸ ਇੰਟੈਲੀਜੈਂਸ ਟਿਮ ਹੋਗਨ ਨੇ ਟਵੀਟ ਕਰ ਦੱਸਿਆ ਕਿ ਟਰੰਪ ਦੇ ਕੋਰੋਨਾ ਪਾਜ਼ੀਟਿਵ ਹੋਣ ਦੀ ਖਬਰ ਅਗਲੇ ਮਿੰਟ ਹੀ 2 ਈ-6ਬੀ ਮਰਕਰੀ ਜਹਾਜ਼ ਹਵਾ ‘ਚ ਸਨ। ਉਨ੍ਹਾਂ ਨੇ ਜਹਾਜ਼ ਨੂੰ ਟ੍ਰੈਕ ਕਰਨ ਵਾਲੇ ਇਕ ਜਨਤਕ ਸਾਫਟਵੇਅਰ ਦੀ ਮਦਦ ਨਾਲ ਇਨ੍ਹਾਂ ਜਹਾਜ਼ਾਂ ਦਾ ਪਤਾ ਲਗਾਇਆ। ਇਨ੍ਹਾਂ ਜਹਾਜ਼ਾਂ ਦੀ ਪਛਾਣ ਇਨ੍ਹਾਂ ਦੇ ਟ੍ਰਾਂਸਪੋਂਡਰਸ ਜ਼ਰੀਏ ਕੀਤੀ ਗਈ।
ਟ੍ਰਾਂਸਪੋਂਡਰ ਦੇ ਜ਼ਰੀਏ ਹੀ ਕਿਸੇ ਵੀ ਜਹਾਜ਼ ਨੂੰ ਟ੍ਰੈਕ ਕੀਤਾ ਜਾਂਦਾ ਹੈ, ਇਸ ਲਈ ਜ਼ਿਆਦਾਤਰ ਫੌਜੀ ਜਹਾਜ਼ ਉਡਾਣ ਭਰਦੇ ਵੇਲੇ ਖੁਦ ਨੂੰ ਟ੍ਰੈਕਿੰਗ ਤੋਂ ਬਚਾਉਣ ਲਈ ਇਸ ਨੂੰ ਬੰਦ ਕਰ ਲੈਂਦੇ ਹਨ। ਪਰ, ਅਮਰੀਕਾ ਦੇ ਈ-6ਬੀ ਮਰਕਰੀ ਜਹਾਜ਼ਾਂ ਨੇ ਆਪਣੇ ਟ੍ਰਾਂਸਪੋਂਡਰਸ ਨੂੰ ਬੰਦ ਨਹੀਂ ਕੀਤਾ। ਇਸ ਤੋਂ ਸਾਫ ਸੰਕੇਤ ਮਿਲਦਾ ਹੈ ਕਿ ਉਹ ਦੁਸ਼ਮਣਾਂ ਨੂੰ ਸਿੱਧੀ ਚਿਤਾਵਨੀ ਦੇ ਰਹੇ ਹਨ ਕਿ ਅਸੀਂ ਹਵਾ ਵਿਚ ਹਾਂ ਇਸ ਲਈ ਕੋਈ ਹਮਲਾ ਕਰਨ ਦੀ ਹਿਮਾਕਤ ਨਾ ਕਰੇ।


Share