ਟਰੰਪ ਦੀ ਰੈਲੀ : 6 ਮੈਂਬਰ ਪ੍ਰੋਗਰਾਮ ਸ਼ੁਰੂ ਹੋਣ ਤੋਂ ਪਹਿਲਾਂ ਪਾਏ ਗਏ ਸਨ ਪਾਜ਼ੇਟਿਵ

797
Share

ਵਾਸ਼ਿੰਗਟਨ, 29 ਜੂਨ (ਪੰਜਾਬ ਮੇਲ)- ਵਾਸ਼ਿੰਗਟਨ ਪੋਸਟ ਅਖਬਾਰ ਨੇ ਰਿਪੋਰਟ ਕੀਤਾ ਹੈ ਕਿ ਟੁਲਸਾ ਅਤੇ ਓਕਲਾਹੋਮਾ ਵਿਚ ਇਸ ਮਹੀਨੇ ਦੀ ਸ਼ੁਰੂਆਤ ਵਿਚ ਹੋਈ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਰੈਲੀ ਦੇ ਸਟਾਫ ਦੇ ਦਰਸ਼ਕਾਂ ਵਿਚਾਲੇ ਦੂਰੀ ਬਣਾਏ ਰੱਖਣ ਲਈ ਲਾਏ ਗਏ ਸਟਿੱਕਰਾਂ ਨੂੰ ਹਟਾ ਦਿੱਤਾ ਗਿਆ ਸੀ। ਅਖਬਾਰ ਨੂੰ ਮਿਲੀ ਇਕ ਵੀਡੀਓ ਵਿਚ ਕਰਮਚਾਰੀ ਸੋਸ਼ਲ ਡਿਸਟੈਂਸਿੰਗ ਲਈ ਬਣਾਏ ਗਏ ਡਿਜ਼ਾਈਨ ਵਿਚ ਸੀਟਾਂ ਤੋਂ ਸਟਿੱਕਰ ਹਟਾਉਂਦੇ ਹੋਏ ਦਿੱਖ ਰਹੇ ਹਨ।

20 ਜੂਨ ਨੂੰ ਹੋਈ ਟਰੰਪ ਦੀ ਰੈਲੀ ਨੂੰ ਲੈ ਕੇ ਬਹੁਤ ਸਿਹਤ ਸਬੰਧੀ ਚਿੰਤਾਵਾਂ ਸਨ ਕਿਉਂਕਿ ਅਮਰੀਕਾ ਦੇ ਸੂਬਿਆਂ ਵਿਚ ਕੋਰੋਨਾਵਾਇਰਸ ਕਾਰਨ ਜਾਰੀ ਤਾਲਾਬੰਦੀ ਤੋਂ ਬਾਅਦ ਇਹ ਕੋਈ ਪਹਿਲੀ ਰੈਲੀ ਸੀ। ਲੋਕਾਂ ਨੂੰ ਇਸ ਰੈਲੀ ਵਿਚ ਹਿੱਸਾ ਲੈਣ ਤੋਂ ਪਹਿਲਾਂ ਉਸ ਸਹੁੰ ਪੱਤਰ ‘ਤੇ ਹਸਤਾਖਰ ਕਰਨੇ ਸਨ ਜਿਸ ਦੇ ਤਹਿਤ ਕਿਸੇ ਵੀ ਬੀਮਾਰੀ ਲਈ ਉਹ ਸ਼ਖਸ ਖੁਦ ਜ਼ਿੰਮੇਵਾਰ ਹੁੰਦਾ। ਇਸ ਰੈਲੀ ਦੇ 6 ਮੈਂਬਰ ਪ੍ਰੋਗਰਾਮ ਸ਼ੁਰੂ ਹੋਣ ਤੋਂ ਪਹਿਲਾਂ ਪਾਜ਼ੇਟਿਵ ਪਾਏ ਗਏ ਸਨ। 19,000 ਸੀਟਾਂ ਵਾਲੇ ਇਸ ਸਟੇਡੀਅਮ ਵਿਚ ਉਮੀਦ ਤੋਂ ਘੱਟ ਦਰਸ਼ਕ ਪਹੰਚੇ ਸਨ। ਦੱਸ ਦਈਏ ਕਿ ਟੁਲਸਾ ਰੈਲੀ ਵਿਚ ਸੀਟਾਂ ਦੀ ਆਨਲਾਈਨ ਬੁਕਿੰਗ ਕਰਨ ਦਾ ਪ੍ਰਬੰਧ ਸੀ ਅਤੇ ਕਈ ਗਰੁੱਪਾਂ ਵੱਲੋਂ ਇਸ ਦਾ ਫਾਇਦਾ ਵੀ ਚੁੱਕਿਆ ਗਿਆ ਅਤੇ ਆਨਲਾਈਨ ਟਿਕਟਾਂ ਦੀ ਬੁਕਿੰਗ ਕਰ ਲਈ ਪਰ ਰੈਲੀ ਵਾਲੇ ਦਿਨ ਉਥੇ ਕੋਈ ਨਹੀਂ ਪਹੁੰਚਿਆ ਅਤੇ ਉਹ ਸੀਟਾਂ ਖਾਲੀ ਰਹੀਆਂ।


Share