ਟਰੰਪ ਦੀਆਂ ਸਖਤ ਇਮੀਗ੍ਰੇਸ਼ਨ ਨੀਤੀਆਂ ਨੂੰ ਪਲਟਣ ਲਈ ਬਾਈਡਨ ਨੇ ਕੀਤੇ ਹਸਤਾਖਰ

190
Share

ਵਾਸ਼ਿੰਗਟਨ, 4 ਫਰਵਰੀ (ਪੰਜਾਬ ਮੇਲ)-ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਨੇ ਕਿਹਾ ਹੈ ਕਿ ਉਨ੍ਹਾਂ ਤਿੰਨ ਕਾਰਜਕਾਰੀ ਆਦੇਸ਼ਾਂ ‘ਤੇ ਹਸਤਾਖਰ ਕੀਤੇ ਹਨ, ਜੋ ਟਰੰਪ ਪ੍ਰਸ਼ਾਸਨ ਦੀਆਂ ਉਨ੍ਹਾਂ ਸਖਤ ਇਮੀਗ੍ਰੇਸ਼ਨ ਨੀਤੀਆਂ ਨੂੰ ਪਲਟ ਦੇਣਗੇ ਜਿਨ੍ਹਾਂ ਬੱਚਿਆਂ ਨੂੰ ਉਨ੍ਹਾਂ ਦੇ ਪਰਿਵਾਰਾਂ ਤੋਂ ਵੱਖ ਕਰ ਦਿੱਤਾ। ਉਨ੍ਹਾਂ ਕਿਹਾ ਕਿ ਇਹ ਆਦੇਸ਼ ਨਿਰਪੱਖ, ਵਿਵਸਥਿਤ ਤੇ ਮਨੁੱਖੀ ਕਾਨੂੰਨੀ ਇਮੀਗ੍ਰੇਸ਼ਨ ਪ੍ਰਣਾਲੀ ਯਕੀਨੀ ਕਰਨਗੇ। ਮੌਜੂਦਾ ਨੀਤੀਆਂ ਦੀ ਸਮੀਖਿਆ ਬਾਈਡਨ ਪ੍ਰਸ਼ਾਸਨ ਦੇ 60 ਤੋਂ 180 ਦਿਨਾਂ ਦੇ ਨਿਰਧਾਰਿਤ ਕਾਰਜ ਏਜੰਡੇ ਦਾ ਹਿੱਸਾ ਹਨ, ਜਿਸ ਨਾਲ ਅਮਰੀਕਾ ‘ਚ ਆਪਣਾ ਭਵਿੱਖ ਲੱਭ ਰਹੇ ਹਜ਼ਾਰਾਂ ਭਾਰਤੀ ਪੇਸ਼ੇਵਰਾਂ ਨੂੰ ਫਾਇਦਾ ਹੋਵੇਗਾ। ਬਾਈਡਨ ਨੇ ਵਾਈਟ ਹਾਊਸ ‘ਚ ਕਿਹਾ ਕਿ ਮੈਂ ਨਵੇਂ ਕਾਨੂੰਨ ਨਹੀਂ ਬਣਾ ਰਿਹਾ ਹਾਂ, ਬਲਕਿ ਬੁਰੀ ਨੀਤੀ ਦਾ ਖਾਤਮਾ ਕਰ ਰਿਹਾ ਹਾਂ। ਇਸ ਮੌਕੇ ਉਪ ਰਾਸ਼ਟਰਪਤੀ ਕਮਲਾ ਹੈਰਿਸ ਤੇ ਗ੍ਰਹਿ ਸੁਰੱਖਿਆ ਮੰਤਰੀ ਅਲਾਜੈਂਡਰੋ ਮੇਅਰਕਸ ਵੀ ਮੌਜੂਦ ਸਨ। ਉਨ੍ਹਾਂ ਕਿਹਾ ਕਿ ਕਾਰਜਕਾਰੀ ਆਦੇਸ਼ ਇਮੀਗ੍ਰੇਸ਼ਨ ਪ੍ਰਣਾਲੀ ਨੂੰ ਮਜ਼ਬੂਤ ਬਣਾਉਣ ਤੇ ਉਨ੍ਹਾਂ ਕਦਮਾਂ ਨੂੰ ਸਮਰਥਨ ਦੇਣ ‘ਤੇ ਕੇਂਦਰਿਤ ਹਨ ਜੋ ਉਨ੍ਹਾਂ ਆਪਣੇ ਕਾਰਜਕਾਲ ਤੋਂ ਪਹਿਲੇ ਦਿਨ ਲੋਕਾਂ ਦੀਆਂ ਇਛਾਵਾਂ ਦੀ ਰੱਖਿਆ ਕਰਨ ਅਤੇ ਮੁਸਮਾਨਾਂ ‘ਤੇ ਲੱਗੀਆਂ ਪਾਬੰਦੀਆਂ ਹਟਾਉਣ ਲਈ ਚੁੱਕੇ ਸਨ।


Share