ਵਾਸ਼ਿੰਗਟਨ, 5 ਨਵੰਬਰ (ਪੰਜਾਬ ਮੇਲ)-ਅਮਰੀਕਾ ‘ਚ ਡੈਮੋਕਰੇਟਿਕ ਪਾਰਟੀ ਦੀ ਸੰਸਦ ਮੈਂਬਰ ਓਕਾਸੀਓ ਕੋਰਟੇਜ਼ ਨੇ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਜਿੱਤ ਦਾ ਦਾਅਵਾ ਕਰਨ ਵਾਲੇ ਬਿਆਨ ਨੂੰ ‘ਬਚਕਾਨਾ, ‘ਅਣਉਚਿਤ’ ਅਤੇ ‘ਖਤਰਨਾਕ’ ਕਰਾਰ ਦਿੱਤਾ ਹੈ। ਸ਼੍ਰੀ ਕੋਰਟੇਜ਼ ਨੇ ਕਿਹਾ ਕਿ ਭਾਵੇਂ ਕੁਝ ਵੀ ਹੋਵੇ ਵੋਟਾਂ ਦੀ ਗਿਣਤੀ ਜਾਰੀ ਰਹੇਗੀ। ਉਨ੍ਹਾਂ ਨੇ ਟਵੀਟ ਕੀਤਾ, ”ਸ਼੍ਰੀ ਟਰੰਪ ਦੀ ਜਿੱਤ ਦਾ ਦਾਅਵਾ ‘ਬਚਕਾਨਾ’, ‘ਅਣਉਚਿਤ ਅਤੇ ‘ਖਤਰਨਾਕ’ ਹੈ। ਸ਼੍ਰੀ ਟਰੰਪ ਨੇ ਮੰਗਲਵਾਰ ਨੂੰ ਐਲਾਨ ਕੀਤਾ ਸੀ ਕਿ ਉਹ ਚੋਣਾਂ ਜਿੱਤੇ ਗਏ ਸਨ ਅਤੇ ਇਸ ਸਾਲ ਦੀ ਵੋਟਿੰਗ ਇਕ ਧੋਖਾ ਹੈ। ਉਨ੍ਹਾਂ ਨੇ ਕਿਹਾ ਕਿ ਉਹ ਸੁਪਰੀਮ ਕੋਰਟ ਤੋਂ ਰਾਸ਼ਟਰਪਤੀ ਚੋਣ ਦੀ ਪਵਿੱਤਰਤਾ ਯਕੀਨੀ ਕਰਨ ਲਈ ਬੇਨਤੀ ਕਰਨਗੇ। ਇਸ ਦੌਰਾਨ ਸ਼੍ਰੀ ਬਾਈਡਨ ਦੀ ਟੀਮ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਟਰੰਪ ਵੋਟਾਂ ਦੀ ਗਿਣਤੀ ਦੀ ਵੈਧਤਾ ਦਾ ਮੁੱਦਾ ਲੈ ਕੇ ਸੁਪਰੀਮ ਕੋਰਟ ਜਾਂਦੇ ਹਨ ਤਾਂ ਉਨ੍ਹਾਂ ਕੋਲ ਵੀ ਇਸ ਦਾ ਜਵਾਬ ਦੇਣ ਲਈ ਕਾਨੂੰਨ ਦੇ ਜਾਣਕਾਰਾਂ ਦੀ ਟੀਮ ਤਿਆਰ ਹੈ।