ਟਰੰਪ ਤੋਂ ਟਵਿੱਟਰ ਪਾਬੰਦੀ ਹਟਾ ਸਕਦੇ ਨੇ ਐਲਨ ਮਸਕ!

23
Share

ਨਿਊਯਾਰਕ, 11 ਮਈ (ਪੰਜਾਬ ਮੇਲ)- ਐਲਨ ਮਸਕ ਨੇ ਕਿਹਾ ਹੈ ਕਿ ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਤੋਂ ਟਵਿੱਟਰ ਪਾਬੰਦੀ ਹਟਾਈ ਜਾਵੇਗੀ। ਉਨ੍ਹਾਂ ਕਿਹਾ ਕਿ ਉਨਾਂ ਹਾਲੇ ਟਵਿੱਟਰ ਦਾ ਉਚ ਅਹੁਦਾ ਨਹੀਂ ਸਾਂਭਿਆ ਪਰ ਜੇ ਉਹ ਟਵਿੱਟਰ ਦੇ ਸੀ.ਈ.ਓ. ਬਣ ਜਾਂਦੇ ਹਨ, ਤਾਂ ਇਹ ਪਾਬੰਦੀ ਹਟਾਈ ਜਾਵੇਗੀ। ਦੱਸਣਾ ਬਣਦਾ ਹੈ ਕਿ ਐਲਨ ਮਸਕ ਦੇ ਟਵਿੱਟਰ ਨਾਲ ਸੰਧੀ ਸਿਰੇ ਚੜ੍ਹਨ ਤੋਂ ਬਾਅਦ ਸੀ.ਈ.ਓ. ਬਣਨ ਦੇ ਚਰਚੇ ਹਨ।


Share