ਟਰੰਪ ਤੇ ਬਾਇਡਨ ਆਪੋ-ਆਪਣੀ ਪ੍ਰਚਾਰ ਮੁਹਿੰਮ ਦੌਰਾਨ ਡਾ. ਫਾਊਚੀ ਦੀ ਭਰੋਸੇਯੋਗਤਾ ਦਾ ਚੁੱਕ ਰਹੇ ਨੇ ਗਲਤ ਫਾਇਦਾ

471
Share

ਲਾਸ ਏਂਜਲਸ, 14 ਅਕਤੂਬਰ (ਪੰਜਾਬ ਮੇਲ)- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਸਾਬਕਾ ਉਪ ਰਾਸ਼ਟਰਪਤੀ ਜੋਅ ਬਾਇਡਨ ਰਾਸ਼ਟਰਪਤੀ ਅਹੁਦੇ ਦੀ ਚੋਣ ਤੋਂ ਪਹਿਲਾਂ ਆਪਣੀ-ਆਪਣੀ ਪ੍ਰਚਾਰ ਮੁਹਿੰਮ ਦੌਰਾਨ ਦੇਸ਼ ਦੇ ਪ੍ਰਸਿੱਧ ਇਨਫੈਕਸ਼ਨ ਰੋਗ ਮਾਹਿਰ ਡਾ. ਫਾਊਚੀ ਦੀ ਭਰੋਸੇਯੋਗਦਾ ਦਾ ਗਲਤ ਫਾਇਦਾ ਚੁੱਕ ਰਹੇ ਹਨ।
ਟਰੰਪ ਦੀ ਚੋਣ ਪ੍ਰਚਾਰ ਮੁਹਿੰਮ ਨੇ ਫੌਸੀ ਦੇ ਮਾਰਚ ‘ਚ ਦਿੱਤੀ ਗਈ ਇਕ ਇੰਟਰਵਿਊ ਦੇ ਵੀਡੀਓ ਦਾ ਪਿਛਲੇ ਹਫਤੇ ਆਪਣੇ ਇਸ਼ਤਿਹਾਰ ਦੇ ਤੌਰ ‘ਤੇ ਇਸਤੇਮਾਲ ਕੀਤਾ।
ਇਸ ਵੀਡੀਓ ‘ਚ ਫਾਊਚੀ ਕਹਿਰ ਰਹੇ ਹਨ ਕਿ ਮੈਂ ਇਸ ਦੀ ਕਲਪਨਾ ਵੀ ਨਹੀਂ ਕਰ ਸਕਦਾ ਕਿ ਵਾਇਰਸ ਨਾਲ ਨਜਿੱਠਣ ਲਈ ਕੋਈ ਹੋਰ ਵਿਅਕਤੀ ਇਸ ਤੋਂ ਬਿਹਤਰ ਹੋ ਸਕਦਾ ਸੀ। ਵੀਡੀਓ ‘ਚ ਅਜਿਹਾ ਲੱਗ ਰਿਹਾ ਹੈ ਕਿ ਡਾ. ਫਾਊਚੀ ਰਾਸ਼ਟਰਪਤੀ ਦੀ ਪ੍ਰਸ਼ੰਸਾ ਕਰ ਰਹੇ ਹਨ, ਪਰ ਡਾਕਟਰ ਦਾ ਕਹਿਣਾ ਹੈ ਕਿ ਉਹ ਇਸ ਵੀਡੀਓ ‘ਚ ਕਿਸੇ ਇਕ ਵਿਅਕਤੀ ਦੀ ਨਹੀਂ, ਸਗੋਂ ਮੋਟੇ ਤੌਰ ‘ਤੇ ਸੰਘੀ ਸਰਕਾਰ ਦੀ ਪ੍ਰਸ਼ੰਸਾ ਕਰ ਰਹੇ ਸਨ।
ਟਰੰਪ ਦੀ ਪ੍ਰਚਾਰ ਮੁਹਿੰਮ ਨੇ ਇਸ ਇਸ਼ਤਿਹਾਰ ਨੂੰ ਹਟਾਉਣ ਤੋਂ ਨਾਂਹ ਕਰ ਦਿੱਤੀ ਅਤੇ ਕਿਹਾ ਕਿ ਇਸ ਵੀਡੀਓ ‘ਚ ਫਾਊਚੀ ਦੇ ਬਿਆਨ ਉਨ੍ਹਾਂ ਦੇ ‘ਖੁਦ ਦੇ ਸ਼ਬਦ’ ਹਨ। ਦੂਸਰੇ ਪਾਸੇ ਬਾਇਡਨ ਆਪਣੀਆਂ ਰੈਲੀਆਂ ‘ਚ ਵਾਅਦਾ ਕਰ ਰਹੇ ਹਨ ਕਿ ਜੇਕਰ ਉਨ੍ਹਾਂ ਨੂੰ ਰਾਸ਼ਟਰਪਤੀ ਚੁਣਿਆ ਜਾਂਦਾ ਹੈ, ਤਾਂ ਉਹ ਫਾਊਚੀ ਦਾ ਸਲਾਹ ਮੁਤਾਬਕ ਕੰਮ ਕਰਨਗੇ। ਉਹ ਡਾ. ਫਾਊਚੀ ਦੇ ਨਜ਼ਰੀਏ ਨਾਲ ਖੁਦ ਨੂੰ ਜੋੜ ਕੇ ਦਿਖਾਉਣ ਦੀ ਹਰਸੰਭਵ ਕੋਸ਼ਿਸ਼ ਕਰ ਰਹੇ ਹਨ।


Share