ਟਰੰਪ ਖਿਲਾਫ ਅਪਰਾਧਿਕ ਜਾਂਚ ਦੇ ਸਬੂਤਾਂ ’ਤੇ ਨਵੀਂ ਜਿਊਰੀ ਕਰੇਗੀ ਸੁਣਵਾਈ

118
Share

ਨਿਊਯਾਰਕ, 27 ਮਈ (ਪੰਜਾਬ ਮੇਲ)- ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਦੇ ਕਾਰੋਬਾਰੀ ਸਮਝੌਤਿਆਂ ਖ਼ਿਲਾਫ਼ ਅਪਰਾਧਿਕ ਜਾਂਚ ਦੇ ਸਬੂਤਾਂ ’ਤੇ ਇਕ ਨਵੀਂ ਜਿਊਰੀ ਸੁਣਵਾਈ ਕਰੇਗੀ। ਇਸ ਘਟਨਾਕ੍ਰਮ ਦੀ ਜਾਣਕਾਰੀ ਰੱਖਣ ਵਾਲੇ ਇਕ ਅਧਿਕਾਰੀ ਨੇ ਏਜੰਸੀ ਨੂੰ ਇਹ ਜਾਣਕਾਰੀ ਦਿੱਤੀ। ਇਹ ਘਟਨਾ ਇਸ ਗੱਲ ਦਾ ਸੰਕੇਤ ਹੈ ਕਿ ਮੈਨਹਟਨ ਜ਼ਿਲ੍ਹਾ ਅਟਾਰਨੀ ਦਾ ਦਫ਼ਤਰ ਦੋ ਸਾਲਾਂ ਦੀ ਜਾਂਚ ਮਗਰੋਂ ਦੋਸ਼ ਤੈਅ ਕਰਨ ਦੀ ਦਿਸ਼ਾ ਵਿਚ ਅੱਗੇ ਵਧ ਰਿਹਾ ਹੈ।¿;
ਮੈਨਹਟਨ ਜ਼ਿਲ੍ਹਾ ਅਟਾਰਨੀ ਸਾਇਰਸ ਵੈਂਸ ਜੂਨੀਅਰ ਔਰਤਾਂ ਨੂੰ ਚੁੱਪ ਰਹਿਣ ਲਈ ਟਰੰਪ ਵੱਲੋਂ ਦਿੱਤੀ ਗਈ ਰਾਸ਼ੀ, ਜਾਇਦਾਦਾਂ ਦਾ ਮੁਲਾਂਕਣ ਤੇ ਕਰਮਚਾਰੀਆਂ ਨੂੰ ਮੁਆਵਜ਼ੇ ਸਮੇਤ ਕਈ ਮਾਮਲਿਆਂ ਵਿਚ ਟਰੰਪ ਖ਼ਿਲਾਫ਼ ਜਾਂਚ ਕਰ ਰਹੇ ਹਨ। ਦੂਜੇ ਪਾਸੇ ਟਰੰਪ ਨੇ ਇਸ ਜਾਂਚ ਨੂੰ ਬਦਲੇ ਦੀ ਭਾਵਨਾ ਤਹਿਤ ਕੀਤੀ ਜਾ ਰਹੀ ਕਾਰਵਾਈ ਦੱਸਿਆ ਹੈ। ਨਵੀਂ ਜਿਊਰੀ ਵੱਲੋਂ ਇਸ ਮਾਮਲੇ ਦੀ ਸੁਣਵਾਈ ਕਰਨਾ ਇਹ ਦਰਸਾਉਂਦਾ ਹੈ ਕਿ ਰਿਪਬਲਿਕਨ ਆਗੂ ਟਰੰਪ ਤੇ ਉਨ੍ਹਾਂ ਦੀ ਕੰਪਨੀ ‘ਦਿ ਟਰੰਪ ਆਰਗੇਨਾਈਜੇਸ਼ਨ’ ਖ਼ਿਲਾਫ਼ ਅਪਰਾਧਿਕ ਜਾਂਚ ਨੇ ਤੇਜ਼ੀ ਫੜ ਲਈ ਹੈ।

Share