ਟਰੰਪ ਖ਼ਿਲਾਫ਼ ਲਾਈ ਗਈ ਪਾਬੰਦੀ ਜਾਇਜ਼: ਟਵਿੱਟਰ ਸੀਈਓ

440
Share

ਨਿਊਯਾਰਕ, 115 ਜਨਵਰੀ (ਪੰਜਾਬ ਮੇਲ)- ਟਵਿੱਟਰ ਦੇ ਸੀਈਓ ਜੈਕ ਡੋਰਸੀ ਨੇ ਆਪਣੀ ਕੰਪਨੀ ਵੱਲੋਂ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦਾ ਅਕਾਊਂਟ ਪੱਕੇ ਤੌਰ ’ਤੇ ਮੁਅੱਤਲ ਕੀਤੇ ਜਾਣ ਨੂੰ ਜਾਇਜ਼ ਠਹਿਰਾਇਆ ਹੈ। ਉਂਜ ਉਨ੍ਹਾਂ ਖ਼ਬਰਦਾਰ ਕੀਤਾ ਹੈ ਕਿ ਇਹ ‘ਖ਼ਤਰਨਾਕ ਮਿਸਾਲ’ ਬਣ ਜਾਵੇਗੀ ਅਤੇ ਸੋਸ਼ਲ ਮੀਡੀਆ ’ਤੇ ਸਿਹਤਮੰਦ ਬਹਿਸ ਨੂੰ ਹੁਲਾਰਾ ਦੇਣ ’ਚ ਕੰਪਨੀ ਦੀ ਨਾਕਾਮੀ ਝਲਕੇਗੀ। ਟਰੰਪ ਦੇ ਹਮਾਇਤੀਆਂ ਵੱਲੋਂ ਕੈਪੀਟਲ ਹਿੱਲ ’ਤੇ ਹਮਲੇ ਮਗਰੋਂ ਟਵਿੱਟਰ ਨੇ ਅਮਰੀਕੀ ਰਾਸ਼ਟਰਪਤੀ ਦਾ ਖਾਤਾ ਪੱਕੇ ਤੌਰ ’ਤੇ ਮੁਅੱਤਲ ਕਰ ਦਿੱਤਾ ਸੀ ਕਿਉਂਕਿ ਹੋਰ ਹਿੰਸਾ ਭੜਕਣ ਦਾ ਖ਼ਦਸ਼ਾ ਜਤਾਇਆ ਗਿਆ ਸੀ। ਉਨ੍ਹਾਂ ਕਿਹਾ ਕਿ ਜੇਕਰ ਲੋਕ ਟਵਿੱਟਰ ਦੇ ਨੇਮਾਂ ਨਾਲ ਸਹਿਮਤ ਨਹੀਂ ਹਨ ਤਾਂ ਉਹ ਕਿਸੇ ਦੂਜੀ ਇੰਟਰਨੈੱਟ ਸੇਵਾ ਦਾ ਰੁਖ਼ ਕਰ ਸਕਦੇ ਹਨ।


Share