ਟਰੰਪ ਖ਼ਿਲਾਫ਼ ਮਹਾਦੋਸ਼ ਦੇ ਟਰਾਇਲ ਦੌਰਾਨ ਕੁਝ ਰਿਪਬਲਿਕਨਾਂ ਦਾ ਮਨ ਬਦਲਣ ਦੀ ਉਮੀਦ

496
Share

ਵਾਸ਼ਿੰਗਟਨ, 12 ਫਰਵਰੀ (ਪੰਜਾਬ ਮੇਲ) – ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦਾ ਮੰਨਣਾ ਹੈ ਕਿ ਸਾਬਕਾ ਅਮਰੀਕੀ ਸਦਰ ਡੋਨਲਡ ਟਰੰਪ ਖ਼ਿਲਾਫ਼ ਮਹਾਦੋਸ਼ ਦੇ ਟਰਾਇਲ ਦੌਰਾਨ ਯੂਐੱਸ ਕੈਪੀਟਲ (ਅਮਰੀਕੀ ਸੰਸਦ) ’ਤੇ ਟਰੰਪ ਹਮਾਇਤੀਆਂ ਵੱਲੋਂ ਕੀਤੇ ਹਮਲੇ ਦੀਆਂ ਗ੍ਰਾ਼ਫ਼ਿਕ ਵੀਡੀਓਜ਼ ਨੂੰ ਵੇਖਣ ਮਗਰੋਂ ‘ਸ਼ਾਇਦ ਕੁਝ ਲੋਕ (ਰਿਪਬਲਿਕਨ) ਆਪਣਾ ਮਨ ਬਦਲ ਲੈਣ।’ ਬਾਇਡਨ ਨੇ ਇਥੇ ਆਪਣੇ ਓਵਲ ਦਫ਼ਤਰ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਲੰਘੇ ਦਿਨ ਟਰੰਪ ਖ਼ਿਲਾਫ਼ ਚੱਲੀ ਮਹਾਦੋਸ਼ ਦੀ ਕਾਰਵਾਈ ਲਾਈਵ ਤਾਂ ਨਹੀਂ ਵੇਖੀ, ਪਰ ਮਗਰੋਂ ਇਸ ਬਾਰੇ ਖ਼ਬਰਾਂ ਜ਼ਰੂਰ ਵੇਖੀਆਂ। ਬਾਇਡਨ ਨੇ ਸਾਫ਼ ਕਰ ਦਿੱਤਾ ਕਿ ਉਹ ਸਾਬਕਾ ਅਮਰੀਕੀ ਸਦਰ ਖ਼ਿਲਾਫ਼ ਟਰਾਇਲ ਦੀ ਇਸ ਕਾਰਵਾਈ ਵੱਲ ਧਿਆਨ ਲਾਉਣ ਦੀ ਥਾਂ ਕਰੋਨਾਵਾਇਰਸ ਮਹਾਮਾਰੀ ਦੇ ਟਾਕਰੇ ਦੇ ਕੀਤੇ ਆਪਣੇ ਚੋਣ ਵਾਅਦੇ ਨੂੰ ਪੂਰਾ ਕਰਨ ਵੱਲ ਲਾਉਣਗੇ। ਬਾਇਡਨ ਨੇ ਕਿਹਾ ਕਿ ਰਾਸ਼ਟਰ ਨੂੰ ਹੁਣ ਅੱਗੇ ਵਧਣਾ ਹੋਵੇਗਾ। ਚੇਤੇ ਰਹੇ ਕਿ ਟਰੰਪ ਖ਼ਿਲਾਫ਼ ਮਹਾਦੋਸ਼ ਦੀ ਸੰਵਿਧਾਨਿਕਤਾ ’ਤੇ ਮੋਹਰ ਲਾਉਣ ਲਈ ਹੋਈ ਵੋਟਿੰਗ ਦੌਰਾਨ ਛੇ ਰਿਪਬਲਿਕਨ ਮੈਂਬਰਾਂ ਨੇ ਡੈਮੋਕਰੈਟਾਂ ਦਾ ਸਾਥ ਦਿੱਤਾ ਸੀ। ਸੈਨੇਟ ਵਿੱਚ ਰਿਪਬਲਿਕਨਾਂ ਤੇ ਡੈਮੋਕਰੈਟਾਂ ਦੇ 50-50 ਮੈਂਬਰ ਹਨ ਤੇ ਟਰੰਪ ਖਿਲਾਫ਼ ਮਹਾਦੋਸ਼ ਦੀ ਕਾਰਵਾਈ ਨੂੰ ਯਕੀਨੀ ਬਣਾਉਣ ਲਈ ਸੈਨੇਟ ਨੂੰ ਸਦਨ ਵਿੱਚ 67 ਵੋਟਾਂ ਦੀ ਲੋੜ ਪਏਗੀ।

Share