ਟਰੰਪ ਕੋਰੋਨਾ ਮਹਾਮਾਰੀ ਨੂੰ ਲੈ ਰਹੇ ਹਲਕੇ ਵਿਚ : ਕਮਲਾ ਹੈਰਿਸ

533
Share

ਵਾਸ਼ਿੰਗਟਨ, 7 ਸਤੰਬਰ (ਪੰਜਾਬ ਮੇਲ)- ਡੈਮਕੋਰੇਟਕ ਉਪ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ ਕਮਲਾ ਹੈਰਿਸ ਨੇ ਕੋਵਿਡ 19 ਦਾ ਮੁੱਦਾ ਚੁੱਕਦੇ ਹੋਏ ਰਾਸ਼ਟਰਪਤੀ ਡੋਨਾਲਡ ਟਰੰਪ ‘ਤੇ ਨਿਸ਼ਾਨਾ ਸਾਧਿਆ ਹੈ। ਕਮਲਾ ਹੈਰਿਸ ਨੇ ਕਿਹਾ ਕਿ ਟਰੰਪ ਪ੍ਰਸ਼ਾਸਨ ਨੇ ਮਹਾਮਾਰੀ ਦੇ ਪ੍ਰਤੀ ਗੰਭੀਰਤਾ ਨੂੰ ਘੱਟ ਕਰ ਦਿੱਤਾ ਹੈ। ਦੱਸਣਯੋਗ ਹੈ ਕਿ ਕੌਮਾਂਤਰੀ ਮਹਾਮਾਰੀ  ਦੇ ਕਾਰਨ ਦੁਨੀਆ ਦੇ ਤਮਾਮ ਦੇਸ਼ਾਂ ਵਿਚ ਸਭ ਤੋਂ ਜ਼ਿਆਦਾ ਪੀੜਤ ਅਮਰੀਕਾ ਹੈ।

ਕਮਲਾ ਹੈਰਿਸ ਨੇ ਕਿਹਾ ਕਿ ਮਹਾਮਾਰੀ ਦੀ ਸ਼ੁਰੂਆਤ ਤੋਂ ਹੀ ਟਰੰਪ ਇਸ ਨੂੰ ਅਫ਼ਵਾਹ ਦੱਸ ਰਹੇ ਹਨ। ਉਨ੍ਹਾਂ ਨੇ ਪਬਲਿਕ ਹੈਲਥ ਐਕਸਪਰਟ ਦੀ ਗੱਲਾਂ ਨੂੰ ਗੰਭੀਰਤਾ ਨਾਲ ਨਹੀਂ ਲਿਆ। ਜਿਸ  ਕਾਰਨ ਦੇਸ਼ ਦੀ ਜਨਤਾ ਵੀ ਇਸੇ ਭੁੱਲ ਵਿਚ ਰਹੀ ਕਿ ਕੋਵਿਡ 19 ਹਲਕੀ ਬਿਮਾਰੀ ਹੈ। ਜੇਕਰ ਉਹ ਵਿਗਿਆਨਕਾਂ ਅਤੇ ਹੈਲਥ ਮਾਹਰਾਂ ਦੀ ਸੁਣਦੇ ਤਾਂ ਉਹ ਇਸ ਨੂੰ ਸਮਝਦੇ। ਜੌਂਸ ਹੌਪਕਿੰਸ ਦੇ ਨਵੇਂ ਡਾਟੇ ਦੇ ਅਨੁਸਾਰ, ਦੁਨੀਆ ਵਿਚ ਸਭ ਤੋਂ ਜ਼ਿਆਦਾ ਪ੍ਰਭਾਵਤ ਅਮਰੀਕਾ ਵਿਚ ਹੁਣ ਤੱਕ ਪੀੜਤਾਂ ਦੇ ਮਾਮਲੇ 62 ਲੱਖ 70 ਹਜ਼ਾਰ 950 ਅਤੇ ਮਰਨ ਵਾਲਿਆਂ ਦੀ ਗਿਣਤੀ 1 ਲੱਖ 88 ਹਜ਼ਾਰ 810 ਹੈ। ਟਰੰਪ ਨੇ ਪਹਿਲਾਂ ਵਾਅਦਾ ਕੀਤਾ ਸੀ ਕਿ ਉਹ ਇਸ ਸਾਲ ਦੇ ਅੰਤ ਤੱਕ ਪੱਕਾ ਕੋਵਿਡ 19 ਵੈਕਸੀਨ  ਵਿਕਸਿਤ ਕਰ ਲੈਣਗੇ ਜਿਸ ਦੇ ਲਈ ਹੈਰਿਸ ਨੇ ਕਿਹਾ ਕਿ ਜਦ ਤੋਂ Îਇਹ ਮਹਾਮਾਰੀ ਸ਼ੁਰੂ ਹੋਈ ਹੈ ਜੋ ਵੀ ਟਰੰਪ ਨੇ ਕਿਹਾ ਹੈ ਉਸ ‘ਤੇ ਕਾਫੀ ਘੱਟ ਭਰੋਸਾ ਕਰ ਸਕਦੇ ਹਾਂ। ਮੈਂ ਪਬਲਿਕ ਹੈਲਥ ਮਾਹਰ ਅਤੇ ਵਿਗਿਆਨੀਆਂ ‘ਤੇ ਭਰੋਸਾ ਕਰਦੀ ਹਾਂ ਨਾ ਕਿ ਟਰੰਪ ‘ਤੇ। ਇਸ ਸਾਲ 3 ਨਵੰਬਰ ਨੂੰ ਹੋਣ ਵਾਲੀ ਰਾਸ਼ਟਰਪਤੀ ਚੋਣ ਦੇ ਲਈ Îਡੈਮੋਕਰੇਟਿਕ ਅਤੇ ਰਿਪਬਲਿਕਨ ਦੇ ਵਿਚ ਇੱਕ ਦੂਜੇ ਨੀਵਾਂ ਦਿਖਾਉਣ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ।


Share