ਟਰੈਕਟਰ ਪਰੇਡ ਪਿੱਛੋਂ ਕਿਸਾਨਾਂ ਦੇ 100 ਤੋਂ ਵੱਧ ਲਾਪਤਾ ਸਾਥੀਆਂ ਦੀ ਭਾਲ ਲਈ 5 ਮੈਂਬਰੀ ਕਮੇਟੀ ਗਠਿਤ

498
Share

ਸੋਨੀਪਤ, 1 ਫਰਵਰੀ (ਪੰਜਾਬ ਮੇਲ)- ਗਣਤੰਤਰ ਦਿਵਸ ਦੀ ਟਰੈਕਟਰ ਪਰੇਡ ਪਿੱਛੋਂ ਕਿਸਾਨਾਂ ਦੇ 100 ਤੋਂ ਵੱਧ ਸਾਥੀ ਲਾਪਤਾ ਹਨ। ਇਸ ਮੁੱਦੇ ਨੂੰ ਲੈ ਕੇ ਮੋਰਚੇ ਨੇ ਚਿੰਤਾ ਪ੍ਰਗਟ ਕਰਦੇ ਹੋਏ ਇਕ 5 ਮੈਂਬਰੀ ਕਮੇਟੀ ਗਠਿਤ ਕੀਤੀ ਹੈ, ਜੋ ਉਨ੍ਹਾਂ ਦੀ ਭਾਲ ਦਾ ਕੰਮ ਕਰੇਗੀ। ਅੰਦੋਲਨ ਦੀ ਭਵਿੱਖ ਦੀ ਰਣਨੀਤੀ ਨੂੰ ਲੈ ਕੇ ਕਿਸਾਨਾਂ ਨੇ ਦੱਸਿਆ ਕਿ ਸਾਂਝੇ ਮੋਰਚੇ ਦੀ ਬੈਠਕ ਵਿਚ ਇਸ ’ਤੇ ਚਰਚਾ ਕੀਤੀ ਜਾਵੇਗੀ।
ਕਿਸਾਨਾਂ ਨੇ ਪ੍ਰਧਾਨ ਮੰਤਰੀ ਦੇ ਬਿਆਨ ਦਾ ਸੁਆਗਤ ਕਰਦਿਆਂ ਕਿਹਾ ਕਿ ਪ੍ਰਸਤਾਵ ਮਿਲਿਆ ਤਾਂ ਉਹ ਗੱਲਬਾਤ ਲਈ ਜਾਣਗੇ, ਤਾਂ ਜੋ ਲੋਕਾਂ ਵਿਚ ਗਲਤ ਸੰਦੇਸ਼ ਨਾ ਜਾਵੇ। ਇਸ ਤੋਂ ਪਹਿਲਾਂ ਪੰਜਾਬ ਨਾਲ ਜੁੜੀਆਂ 32 ਕਿਸਾਨ ਜੱਥੇਬੰਦੀਆਂ ਵੱਲੋਂ ਆਯੋਜਿਤ ਕੀਤੀ ਗਈ ਬੈਠਕ ਪਿੱਛੋਂ ਕਿਸਾਨ ਆਗੂਆਂ ਨੇ ਕਿਹਾ ਕਿ ਅਧਿਕਾਰੀਆਂ ਨਾਲ ਬੈਠਕ ਕਰ ਕੇ ਰਸਮੀ ਕਾਰਵਾਈ ਕੀਤੀ ਜਾਵੇਗੀ। 5 ਮੈਂਬਰੀ ਕਮੇਟੀ ਵਿਚ ਪ੍ਰੇਮ ਸਿੰਘ ਭੰਗੂ, ਰਾਜਿੰਦਰ ਸਿੰਘ ਦੀਪ ਸਿੰਘ ਵਾਲਾ, ਅਵਤਾਰ ਸਿੰਘ, ਕਿਰਣਜੀਤ ਸਿੰਘ ਸੇਂਖੋ ਅਤੇ ਬਲਜੀਤ ਸਿੰਘ ਸ਼ਾਮਲ ਹਨ। ਇਸ ਦੇ ਨਾਲ ਹੀ ਲਾਪਤਾ ਕਿਸਾਨਾਂ ਬਾਰੇ ਫੋਨ ਨੰਬਰ : 81980-22033 ’ਤੇ ਜਾਣਕਾਰੀ ਦੇਣ ਲਈ ਕਿਹਾ ਗਿਆ ਹੈ।

Share