ਟਰੂਡੋ ਤੇ ਬਾਈਡਨ ਵਿਚਾਲੇ ਪਹਿਲੀ ਮੁਲਾਕਾਤ

424
Share

ਓਟਾਵਾ, 25 ਫਰਵਰੀ (ਪੰਜਾਬ ਮੇਲ)- ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਤੇ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡਨ ਵਿਚਕਾਰ ਬੀਤੇ ਕੱਲ•੍ਹ ਦੋ ਘੰਟੇ ਦੀ ਵਰਚੂਅਲ ਮੀਟਿੰਗ ਹੋਈ ਜਿਸ ਵਿਚ ਦੋਵਾਂ ਦੇਸ਼ਾਂ ਦੇ ਦਰਜਨ ਦੇ ਕਰੀਬ ਕੈਬਨਿਟ ਮੰਤਰੀ ਵੀ ਸ਼ਾਮਿਲ ਹੋਏ | ਸਦਭਾਵਨਾ ਦਾ ਪ੍ਰਗਟਾਵਾ ਕਰਦਿਆਂ ਬਾਈਡਨ ਨੇ ਕਿਹਾ ਕਿ ਕੈਨੇਡਾ ਦੁਨੀਆ ਭਰ ਵਿਚੋਂ ਅਮਰੀਕਾ ਦਾ ਸਭ ਤੋਂ ਕਰੀਬੀ ਦੋਸਤ ਹੈ | ਉਨ੍ਹਾਂ ਆਖਿਆ ਕਿ ਦੁਨੀਆ ਵਿਚ ਮਨੁੱਖੀ ਹੱਕਾਂ ਅਤੇ ਲੋਕਤੰਤਰਕ ਆਜ਼ਾਦੀ ਦੇ ਹੱਕ ਵਿਚ ਦੋਵੇਂ ਦੇਸ਼ ਇਕਜੁਟਤਾ ਨਾਲ਼ ਖੜ•ਨਗੇ | ਟਰੂਡੋ ਅਤੇ ਕੈਨੇਡਾ ਦੀ ਉਪ ਪ੍ਰਧਾਨ ਮੰਤਰੀ ਕਿ੍ਸਟੀਆ ਫ੍ਰੀਲੈਂਡ ਨੇ ਬਾਈਡਨ ਨਾਲ ਉਪ-ਰਾਸ਼ਟਰਪਤੀ ਕਮਲਾ ਹੈਰਿਸ ਨੂੰ ਵੀ ਅਮਰੀਕਾ ਵਿਚ ਚੋਣ ਜਿੱਤ ਕੇ ਅਹੁਦੇ ਸੰਭਾਲਣ ਦੀ ਵਧਾਈ ਦਿੱਤੀ | ਉਨ੍ਹਾਂ ਕਿਹਾ ਕਿ ਕਮਲਾ ਹੈਰਿਸ ਦੀ ਜਿੱਤ ਨਾਲ਼ ਦੁਨੀਆ ਭਰ ਵਿੱਚ ਔਰਤਾਂ ਦੇ ਮਨਾਂ ਵਿਚ ਆਤਮ ਵਿਸ਼ਵਾਸ ਦੀ ਭਾਵਨਾ ਪੈਦਾ ਹੋਈ ਹੈ | ਕੋਰੋਨਾ ‘ਤੇ ਕਾਬੂ ਪਾਉਣ ਲਈ ਆਪਸੀ ਸਹਿਯੋਗ, ਵਾਤਾਵਰਨ, ਸਰਹੱਦ ਤੇ ਦੁਵੱਲੇ ਵਪਾਰਕ ਮਾਮਲਿਆਂ ਵਿਚ ਸਹਿਯੋਗ ਵਧਾਉਣ ਬਾਰੇ ਪਹਿਲ ਦੇ ਅਧਾਰ ‘ਤੇ ਵਿਚਾਰਿਆ ਗਿਆ | ਬਾਈਡਨ ਨੇ ਆਖਿਆ ਕਿ ਕੋਵਿਡ ਤੋਂ ਹਾਲਾਤ ਠੀਕ ਹੋਣ ਮਗਰੋਂ ਉਹ ਟਰੂਡੋ ਨੂੰ ਮਿਲਣ ਲਈ ਆਸਵੰਦ ਹਨ |


Share