ਟਕਸਾਲੀ ਅਕਾਲੀ ਦਲ ਲਈ ਡਟੇ ਜਥੇ. ਰਣਜੀਤ ਸਿੰਘ ਬ੍ਰਹਮਪੁਰਾ

760

-ਪਾਰਟੀ ਵਰਕਰਾਂ ਤੇ ਆਗੂਆਂ ਨੂੰ ਨਿਰਾਸ਼ ਨਾ ਹੋਣ ਦੀ ਅਪੀਲ
ਜਲੰਧਰ, 8 ਜੁਲਾਈ (ਮੇਜਰ ਸਿੰਘ/ਪੰਜਾਬ ਮੇਲ)-ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦੇ ਪ੍ਰਧਾਨ ਜਥੇ. ਰਣਜੀਤ ਸਿੰਘ ਬ੍ਰਹਮਪੁਰਾ ਨੇ ਪਾਰਟੀ ਦੇ ਸਮੂਹ ਅਹੁਦੇਦਾਰਾਂ ਤੇ ਵਰਕਰਾਂ ਨੂੰ ਨਿਰਾਸ਼ ਨਾ ਹੋਣ ਦੀ ਅਪੀਲ ਕਰਦਿਆਂ ਕਿਹਾ ਹੈ ਕਿ ਜਿਹੜੇ ਆਗੂ ਪਾਰਟੀ ਛੱਡ ਕੇ ਸ. ਢੀਂਡਸਾ ਨਾਲ ਚਲੇ ਗਏ ਹਨ, ਉਨ੍ਹਾਂ ਨੇ ਸ੍ਰੀ ਅਕਾਲ ਤਖ਼ਤ ਸਾਹਮਣੇ ਕੀਤੀ ਅਰਦਾਸ ਦੀ ਉਲੰਘਣਾ ਕੀਤੀ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਆਗੂਆਂ ਨੇ ਹੀ ਮੇਰੇ ਗਲ ‘ਚ ਸਿਰੋਪਾਓ ਪਾ ਕੇ ਪ੍ਰਧਾਨ ਮੰਨਿਆ ਸੀ ਤੇ ਉਨ੍ਹਾਂ ਹੀ ਆਗੂਆਂ ਨੇ ਢੀਂਡਸਾ ਨੂੰ ਗਲ ਸਿਰੋਪਾਓ ਪਾ ਦਿੱਤਾ ਹੈ। ਪਾਰਟੀ ਦੇ ਜਨਰਲ ਸਕੱਤਰ ਤੇ ਬੁਲਾਰੇ ਕਰਨੈਲ ਸਿੰਘ ਪੀਰਮੁਹੰਮਦ ਵਲੋਂ ਇੱਥੇ ਜਾਰੀ ਬਿਆਨ ‘ਚ ਕਿਹਾ ਹੈ ਕਿ ਸੇਵਾ ਸਿੰਘ ਸੇਖਵਾਂ ਤੇ ਬੀਰਦਵਿੰਦਰ ਸਿੰਘ ਨੂੰ ਢੀਂਡਸਾ ਦੀ ਅਗਵਾਈ ‘ਚ ਹੋਈ ਮੀਟਿੰਗ ਵਿਚ ਸ਼ਾਮਿਲ ਹੋਣ ਤੋਂ ਗੁਰੇਜ਼ ਕਰਨਾ ਚਾਹੀਦਾ ਸੀ। ਉਨ੍ਹਾਂ ਕਿਹਾ ਕਿ ਉਹ ਦੋ ਦਿਨ ਤੱਕ ਮੁੜ ਪਾਰਟੀ ਦੀ ਮੀਟਿੰਗ ਬੁਲਾਣਗੇ ਤੇ ਮੌਜੂਦਾ ਹਾਲਾਤ ਉੱਪਰ ਵਿਚਾਰ ਕਰਨਗੇ।