ਝੋਨੇ ਦੀ ਸਿੱਧੀ ਬਿਜਾਈ ਦੀ ਤਕਨੀਕ ਬਾਰੇ ਸਿਖਲਾਈ ਹਿੱਤ 16 ਤੋਂ 20 ਮਈ ਦਰਮਿਆਨ 50 ਪਿੰਡਾਂ ਵਿੱਚ ਲੱਗਣਗੇ ਕੈਂਪ: ਜਤਿੰਦਰ ਜੋਰਵਾਲ

17
Share

ਸੰਗਰੂਰ, 14 ਮਈ (ਦਲਜੀਤ ਕੌਰ ਭਵਾਨੀਗੜ੍ਹ/ਪੰਜਾਬ ਮੇਲ)- ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਵੱਲੋਂ ਸੂਬੇ ਵਿੱਚ ਝੋਨੇ ਦੀ ਸਿੱਧੀ ਬਿਜਾਈ ਨੂੰ ਉਤਸ਼ਾਹਿਤ ਕਰਨ ਦੇ ਦਿੱਤੇ ਦਿਸ਼ਾ ਨਿਰਦੇਸਾਂ ਤਹਿਤ ਜਿ਼ਲ੍ਹਾ ਸੰਗਰੂਰ ਦੇ ਪਿੰਡਾਂ ਵਿੱਚ ਜਨ ਚੇਤਨਾ ਪੈਦਾ ਕਰਨ ਲਈ ਖੇਤੀਬਾੜੀ ਵਿਭਾਗ ਵੱਲੋਂ ਜਾਗਰੂਕਤਾ ਕੈਂਪ ਲਗਾਉਣ ਦੀ ਪ੍ਰਕਿਰਿਆ ਤੇਜ਼ ਕਰ ਦਿੱਤੀ ਗਈ ਹੈ।
ਡਿਪਟੀ ਕਮਿਸ਼ਨਰ ਸ਼੍ਰੀ ਜਤਿੰਦਰ ਜੋਰਵਾਲ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਿਲ੍ਹੇ ਦੇ 9 ਪਿੰਡਾਂ ਵਿੱਚ ਝੋਨੇ ਦੀ ਸਿੱਧੀ ਬਿਜਾਈ ਲਈ ਪ੍ਰੇਰਿਤ ਕਰਦੇ ਕੈਂਪਾਂ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਖੇਤੀਬਾੜੀ ਮਾਹਿਰਾਂ ਨੇ ਕਿਸਾਨਾਂ ਨੂੰ ਪਾਣੀ ਦੀ ਬੱਚਤ ਅਤੇ ਖੇਤੀ ਖਰਚੇ ਘਟਾਉਣ ਲਈ ਝੋਨੇ ਦੀ ਸਿੱਧੀ ਬਿਜਾਈ ਦੀ ਤਕਨੀਕ ਅਪਨਾਉਣ ਲਈ ਉਤਸਾਹਿਤ ਕੀਤਾ।
ਡਿਪਟੀ ਕਮਿਸ਼ਨਰ ਸ਼੍ਰੀ ਜਤਿੰਦਰ ਜੋਰਵਾਲ ਨੇ ਦੱਸਿਆ ਕਿ ਬੀਤੇ ਦਿਨੀਂ ਪਿੰਡ ਕਹੇਰੂ, ਘਨੌਰ ਕਲਾਂ, ਹਰਦਿੱਤਪੁਰਾ, ਅਕਬਰਪੁਰ, ਖੋਖਰ, ਬਿਸ਼ਨਪੁਰ ਖੋਖਰ, ਚੀਮਾ, ਛਾਜਲਾ ਤੇ ਚੱਠੇ ਸੇਖਵਾਂ ਵਿਖੇ ਕੈਂਪ ਲਗਾਏ ਗਏ ਜਿਨ੍ਹਾਂ ਨੂੰ ਕਿਸਾਨਾਂ ਦੀ ਤਰਫੋਂ ਚੰਗਾ ਹੁੰਗਾਰਾ ਮਿਲਿਆ। ਉਹਨਾਂ ਕਿਹਾ ਕਿ ਅਗਲੇ ਹਫਤੇ ਜ਼ਿਲ੍ਹੇ ਦੇ 50 ਪਿੰਡਾਂ ਵਿੱਚ ਅਜਿਹੇ ਸਿਖਲਾਈ ਕੈਂਪ ਲਗਾਉਣ ਦਾ ਟੀਚਾ ਮਿੱਥਿਆ ਗਿਆ ਹੈ।
ਉਨ੍ਹਾਂ ਦੱਸਿਆ ਕਿ 16 ਮਈ ਨੂੰ ਕਾਂਝਲਾ, ਮੂਲੋਵਾਲ, ਕਾਕੜਾ, ਮਹਿਸਮਪੁਰ, ਝਲੂਰ, ਘਮੂਰ ਘਾਟ, ਸ਼ੇਰੋਂ, ਸਤੌਜ਼, ਬਾਲੀਆਂ ਤੇ ਉਪਲੀ, 17 ਮਈ ਨੂੰ ਕਾਤਰੋਂ, ਘਨੌਰੀ ਕਲਾਂ, ਬਟਰਿਆਣਾ, ਗਹਿਲਾਂ, ਗੁਰਨੇਕਲਾਂ, ਸੁਰਜਨ ਭੈਣੀ, ਝਾੜੋਂ, ਉਗਰਾਹਾਂ, ਲੌਂਗੋਵਾਲ ਤੇ ਖੁਰਾਣਾ, 18 ਮਈ ਨੂੰ ਅਲੀਪੁਰ ਖਾਲਸਾ, ਬੜੀ, ਫੁੰਮਣਵਾਲ, ਬਾਸੀ ਅਰਖ, ਢੀਂਡਸਾ, ਬਾਹਮਣੀਵਾਲਾ, ਖਡਿਆਲ, ਘਾਸੀਵਾਲਾ, ਤੁੰਗਾਂ, ਮੰਡੇਰ ਖੁਰਦ ਜਦਕਿ 19 ਮਈ ਨੂੰ ਪਿੰਡ ਧੂਰੀ, ਪੰਜ ਗਰਾਈਆਂ, ਬਾਲਦ ਕਲਾਂ, ਰਾਏਸਿੰਘ ਵਾਲਾ, ਹਰਿਆਊ, ਕੁਦਨੀ, ਸੁਨਾਮ, ਦਿੜ੍ਹਬਾ, ਬਲਵਾੜ ਕਲਾਂ ਤੇ ਥਲੇਸ ਵਿਖੇ ਜਾਗਰੂਕਤਾ ਕੈਂਪ ਲੱਗਣਗੇ। ਉਨ੍ਹਾਂ ਦੱਸਿਆ ਕਿ 20 ਮਈ ਨੂੰ ਮਾਹਮਦਪੁਰ, ਬੇਲੇਵਾਲ, ਭੜੋ, ਭਵਾਨੀਗੜ੍ਹ, ਲਹਿਲਕਲਾਂ, ਭੂੰਦੜ ਭੈਣੀ, ਗੰਢੂਆਂ, ਕੌਹਰੀਆਂ, ਕੁਲਾਰ ਖੁਰਦ ਅਤੇ ਬਹਾਦਰਪੁਰ ਵਿਖੇ ਕੈਂਪ ਲੱਗਣਗੇ।


Share