ਜੰਮੂ-ਕਸ਼ਮੀਰ ਹੱਦਬੰਦੀ ਕਮਿਸ਼ਨ ਨੇ 5 ਸੰਸਦ ਮੈਂਬਰਾਂ ਦੇ ਮੰਨੇ ਕੁਝ ਸੁਝਾਅ

212
Share

ਨਵੀਂ ਦਿੱਲੀ, 26 ਫਰਵਰੀ (ਪੰਜਾਬ ਮੇਲ)- ਹੱਦਬੰਦੀ ਕਮਿਸ਼ਨ ਨੇ ਕੇਂਦਰ ਸ਼ਾਸਿਤ ਸੂਬੇ ਜੰਮੂ-ਕਸ਼ਮੀਰ ਦੇ 5 ਸਹਿਯੋਗੀ ਮੈਂਬਰਾਂ ਦੇ ਕੁਝ ਸੁਝਾਅ ਮੰਨ ਲਏ ਹਨ। ਸਹਿਯੋਗੀ ਮੈਂਬਰਾਂ ਵਿਚ ਨੈਸ਼ਨਲ ਕਾਨਫਰੰਸ ਦੇ ਲੋਕ ਸਭਾ ਸੰਸਦ ਮੈਂਬਰ ਫਾਰੂਕ ਅਬਦੁੱਲਾ, ਹਸਨੈਨ ਮਸੂਦੀ ਅਤੇ ਅਕਬਰ ਲੋਨ ਤੇ ਭਾਜਪਾ ਸੰਸਦ ਮੈਂਬਰ ਜਿਤੇਂਦਰ ਸਿੰਘ ਅਤੇ ਜੁਗਲ ਕਿਸ਼ੋਰ ਸ਼ਾਮਲ ਹਨ। ਹੱਦਬੰਦੀ ਕਮਿਸ਼ਨ ਨੇ ਹੱਦਬੰਦੀ ਖਰੜਾ ਪ੍ਰਸਤਾਵ ਦੇ ਸੁਝਾਵਾਂ ’ਤੇ ਜੰਮੂ-ਕਸ਼ਮੀਰ ਦੇ ਸੰਸਦ ਮੈਂਬਰਾਂ ਦੇ ਚਰਚਾ ਕਰਨ ਲਈ ਵੀਰਵਾਰ ਨੂੰ ਦਿੱਲੀ ਵਿਖੇ ਬੈਠਕ ਕੀਤੀ।
ਬੈਠਕ ਦੀ ਪ੍ਰਧਾਨਗੀ ਜਸਟਿਸ (ਸੇਵਾਮੁਕਤ) ਰੰਜਨਾ ਪ੍ਰਕਾਸ਼ ਦੇਸਾਈ ਨੇ ਕੀਤੀ ਅਤੇ ਇਸ ਵਿਚ ਮੁੱਖ ਚੋਣ ਕਮਿਸ਼ਨਰ ਸੁਸ਼ੀਲ ਚੰਦਰਾ, ਜੰਮੂ-ਕਸ਼ਮੀਰ ਚੋਣ ਕਮਿਸ਼ਨ ਦੇ ਮੁਖੀ ਅਤੇ ਕੇਂਦਰ ਸ਼ਾਸਿਤ ਸੂਬੇ ਦੇ ਮੁੱਖ ਚੋਣ ਅਧਿਕਾਰੀ ਨੇ ਹਿੱਸਾ ਲਿਆ। ਇਕ ਅਧਿਕਾਰੀ ਨੇ ਕਿਹਾ ਕਿ ਅਸੀਂ ਬਿੰਦੂ-ਦਰ-ਬਿੰਦੂ ’ਤੇ ਚਰਚਾ ਕੀਤੀ। ਵਿਆਪਕ ਚਰਚਾ ਤੋਂ ਬਾਅਦ ਅਸੀਂ ਸਹਿਯੋਗੀ ਮੈਂਬਰਾਂ ਨੂੰ ਆਪਣੇ ਫੈਸਲੇ ਤੋਂ ਸੂਚਿਤ ਕਰਾਂਗੇ।

Share