ਜੰਮੂ-ਕਸ਼ਮੀਰ ਸਬੰਧੀ ਨੀਤੀ ’ਚ ਨਹੀਂ ਕੀਤਾ ਗਿਆ ਕੋਈ ਬਦਲਾਅ : ਅਮਰੀਕਾ

182
Share

ਵਾਸ਼ਿੰਗਟਨ, 13 ਫਰਵਰੀ (ਪੰਜਾਬ ਮੇਲ)- ਅਮਰੀਕਾ ਨੇ ਕਿਹਾ ਕਿ ਉਸ ਦੀ ਜੰਮੂ-ਕਸ਼ਮੀਰ ਸਬੰਧੀ ਨੀਤੀ ’ਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਵਿਦੇਸ਼ ਮੰਤਰਾਲਾ ਦੇ ਬੁਲਾਰੇ ਨੇਡ ਪ੍ਰਾਈਸ ਨੇ ਮੰਤਰਾਲਾ ਦੇ ਦੱਖਣ ਅਤੇ ਮੱਧ ਏਸ਼ੀਆ ਬਿਊਰੋ ਵਲੋਂ ਟਵੀਟ ਕਰ ਕੇ ਜੰਮੂ-ਕਸ਼ਮੀਰ ’ਚ 4ਜੀ ਇੰਟਰਨੈੱਟ ਸਹੂਲਤ ਦੇ ਬਹਾਲ ਹੋਣ ਦੇ ਕਦਮ ਦਾ ਸਵਾਗਤ ਕੀਤੇ ਜਾਣ ਦੇ ਮੱਦੇਨਜ਼ਰ ਪੱਤਰਕਾਰਾਂ ਨੇ ਕਿਹਾ ਕਿ ਮੈਂ ਸਪੱਸ਼ਟ ਕਰ ਦੇਣਾ ਚਾਹੁੰਦਾ ਹਾਂ ਕਿ ਖੇਤਰ ’ਚ ਅਮਰੀਕਾ ਦੀ ਨੀਤੀ ’ਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ।

ਵਿਦੇਸ਼ ਮੰਤਰਾਲਾ ਦੇ ਦੱਖਣ ਅਤੇ ਮੱਧ ਏਸ਼ੀਆ ਬਿਊਰੋ ਨੇ ਟਵੀਟ ਕੀਤਾ ਸੀ। ਭਾਰਤ ਦੇ ਜੰਮੂ-ਕਸ਼ਮੀਰ ’ਚ 4ਜੀ ਇੰਟਰਨੈੱਟ ਸਹੂਲਤ ਬਹਾਲ ਹੋਣ ਦਾ ਅਸੀਂ ਸਵਾਗਤ ਕਰਦੇ ਹਾਂ। ਇਹ ਸਥਾਨਕ ਨਿਵਾਸੀਆਂ ਲਈ ਇਕ ਮਹੱਤਵਪੂਰਨ ਕਦਮ ਹੈ ਅਤੇ ਅਸੀਂ ਜੰਮੂ-ਕਸ਼ਮੀਰ ’ਚ ਆਮ ਸਥਿਤੀ ਬਹਾਲ ਕਰਨ ਲਈ ਸਿਆਸੀ ਅਤੇ ਆਰਥਿਕ ਤਰੱਕੀ ਜਾਰੀ ਰੱਖਣ ਨੂੰ ਲੈ ਕੇ ਆਸਵੰਦ ਹਾਂ।


Share