ਜੰਮੂ-ਕਸ਼ਮੀਰ ਪੁਲਿਸ ਵੱਲੋਂ ਸ਼ੋਪੀਆਂ ’ਚ ਹੋਏ ਕਥਿਤ ਝੂਠੇ ਮੁਕਾਬਲੇ ’ਚ ਥਲ ਸੈਨਾ ਦੇ ਕੈਪਟਨ ਸਣੇ ਤਿੰਨ ਖ਼ਿਲਾਫ਼ ਚਾਰਜਸ਼ੀਟ ਦਾਇਰ

248
Share

ਸ੍ਰੀਨਗਰ, 27 ਦਸੰਬਰ (ਪੰਜਾਬ ਮੇਲ)- ਜੰਮੂ-ਕਸ਼ਮੀਰ ਪੁਲਿਸ ਨੇ ਇਸ ਸਾਲ ਜੁਲਾਈ ’ਚ ਸ਼ੋਪੀਆਂ ਵਿਚ ਹੋਏ ਕਥਿਤ ਝੂਠੇ ਮੁਕਾਬਲੇ ਵਿਚ ਥਲ ਸੈਨਾ ਦੇ ਅਧਿਕਾਰੀ ਸਣੇ ਤਿੰਨ ਲੋਕਾਂ ਖ਼ਿਲਾਫ਼ ਚਾਰਜਸ਼ੀਟ ਦਾਇਰ ਕੀਤੀ ਹੈ। ਉਸ ਮੁਕਾਬਲੇ ਵਿਚ ਤਿੰਨ ਨਾਗਰਿਕ ਮਾਰੇ ਗਏ ਸਨ। ਅਧਿਕਾਰੀਆਂ ਨੇ ਐਤਵਾਰ ਨੂੰ ਦੱਸਿਆ ਕਿ ਸ਼ਨਿੱਚਰਵਾਰ ਨੂੰ ਸ਼ੋਪੀਆਂ ਦੇ ਪ੍ਰਮੁੱਖ ਜ਼ਿਲ੍ਹਾ ਅਤੇ ਸੈਸ਼ਨ ਜੱਜ ਦੀ ਅਦਾਲਤ ’ਚ ਚਾਰਜਸ਼ੀਟ ਦਾਇਰ ਕੀਤੀ ਗਈ ਸੀ। ਮੁਲਜ਼ਮਾਂ ਵਿਚ ਥਲ ਸੈਨਾ ਦੀ 62ਵੀਂ ਰਾਸ਼ਟਰ ਰਾਈਫਲਜ਼ ਦੇ ਕੈਪਟਨ ਭੁਪਿੰਦਰ, ਬਿਲਾਲ ਅਹਿਮਦ ਤੇ ਤਾਬਿਸ਼ ਅਹਿਮਦ ਨੂੰ ਕਥਿਤ ਝੂਠੇ ਮੁਕਾਬਲੇ ਵਿਚ ਉਨ੍ਹਾਂ ਦੀ ਭੂਮਿਕਾ ਕਾਰਨ ਮੁਲਜ਼ਮ ਬਣਾਇਆ ਗਿਆ ਹੈ।

Share