ਜੰਮੂ-ਕਸ਼ਮੀਰ ਦੇ ਵੱਖਵਾਦੀ ਹੁਰੀਅਤ ਨੇਤਾ ਸਈਦ ਅਲੀ ਸ਼ਾਹ ਗਿਲਾਨੀ ਦਾ ਦਿਹਾਂਤ

619
Share

ਸ੍ਰੀਨਗਰ, 2 ਸਤੰਬਰ (ਪੰਜਾਬ ਮੇਲ)-ਪਾਕਿਸਤਾਨ-ਪੱਖੀ ਵੱਖਵਾਦੀ ਹੁਰੀਅਤ ਨੇਤਾ ਸਈਦ ਅਲੀ ਸ਼ਾਹ ਗਿਲਾਨੀ (92) ਦਾ ਬੁੱਧਵਾਰ ਰਾਤ 10:30 ਵਜੇ ਉਨ੍ਹਾਂ ਦੀ ਹੈਦਰਪੋਰਾ ਸਥਿਤ ਰਿਹਾਇਸ਼ ’ਤੇ ਲੰਬੀ ਬਿਮਾਰੀ ਬਾਅਦ ਦਿਹਾਂਤ ਹੋ ਗਿਆ ਹੈ। ਜੰਮੂ-ਕਸ਼ਮੀਰ ਦੇ ਇਸ ਕਸ਼ਮੀਰੀ ਨੇਤਾ ਦਾ ਜਨਮ 29 ਸਤੰਬਰ 1929 ਨੂੰ ਹੋਇਆ ਸੀ। ਗਿਲਾਨੀ ਪਾਬੰਦੀਸ਼ੁਦਾ ਜਮਾਤ-ਈ-ਇਸਲਾਮੀ ਦੇ ਮੈਂਬਰ ਸਨ ਅਤੇ ਬਾਅਦ ’ਚ ਉਨ੍ਹਾਂ ਤਹਿਰੀਕ-ਏ-ਹੁਰੀਅਤ ਦੀ ਸਥਾਪਨਾ ਕੀਤੀ ਸੀ ਅਤੇ ਹੁਰੀਅਤ ਕਾਨਫ਼ਰੰਸ ਦੇ ਕੱਟੜਪੰਥੀ ਧੜੇ ਦੇ ਚੇਅਰਮੈਨ ਸਨ। ਉਹ ਬਜ਼ੁਰਗ ਉਮਰ ਦੇ ਚੱਲਦੇ ਜੂਨ 2020 ’ਚ ਹੁਰੀਅਤ ਤੋਂ ਵੱਖ ਹੋ ਗਏ ਸੀ। ਉਹ ਜੰਮੂ-ਕਸ਼ਮੀਰ ਦੇ ਸੋਪੋਰ ਵਿਧਾਨ ਸਭਾ ਹਲਕੇ ਤੋਂ 3 ਵਾਰ ਵਿਧਾਇਕ ਵੀ ਰਹੇ ਸਨ। ਉਹ ਪਿਛਲੇ 2 ਦਹਾਕਿਆਂ ਤੋਂ ਬਜ਼ੁਰਗ ਉਮਰ ਦੀਆਂ ਕਈ ਬਿਮਾਰੀਆਂ ਤੋਂ ਪੀੜਤ ਸਨ। ਜੰਮੂ-ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫਤੀ ਨੇ ਗਿਲਾਨੀ ਦੇ ਦਿਹਾਂਤ ’ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।

Share