ਜੰਮੂ-ਕਸ਼ਮੀਰ ਦਾ ਵਿਸ਼ੇਸ਼ ਰਾਜ ਦਾ ਦਰਜਾ ਬਹਾਲ ਕਰਨ ਦੀ ਸ਼ਰਤ ’ਤੇ ਭਾਰਤ ਨਾਲ ਗੱਲਬਾਤ ਲਈ ਤਿਆਰ : ਇਮਰਾਨ ਖਾਨ

130
Share

ਇਸਲਾਮਾਬਾਦ, 30 ਮਈ (ਪੰਜਾਬ ਮੇਲ)- ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਐਤਵਾਰ ਨੂੰ ਕਿਹਾ ਕਿ ਜੇ ਭਾਰਤ ਵੱਲੋਂ ਜੰਮੂ-ਕਸ਼ਮੀਰ ਦਾ ਵਿਸ਼ੇਸ਼ ਰਾਜ ਦਾ ਦਰਜਾ ਬਹਾਲ ਕਰ ਦਿੱਤਾ ਜਾਂਦਾ ਹੈ, ਤਾਂ ਪਾਕਿਸਤਾਨ ਉਸ ਨਾਲ ਗੱਲਬਾਤ ਕਰਨ ਲਈ ਤਿਆਰ ਹੈ। ਭਾਰਤ ਨੇ ਜੰਮੂ ਕਸ਼ਮੀਰ ਨੂੰ ਵਿਸ਼ੇਸ਼ ਰਾਜ ਦਾ ਦਰਜਾ ਦਿੰਦੀ ਧਾਰਾ 370 ਨੂੰ 5 ਅਗਸਤ 2019 ਨੂੰ ਮਨਸੂਖ਼ ਕਰਨ ਮਗਰੋਂ ਇਸ ਸੂਬੇ ਨੂੰ ਦੋ ਕੇਂਦਰੀ ਸ਼ਾਸਿਤ ਰਾਜਾਂ ’ਚ ਵੰਡ ਦਿੱਤਾ ਸੀ। ਲੋਕਾਂ ਨਾਲ ਸਵਾਲ-ਜਵਾਬ ਸੈਸ਼ਨ ਦੇ ਸਿੱਧੇ ਪ੍ਰਸਾਰਨ ਦੌਰਾਨ ਇਮਰਾਨ ਨੇ ਕਿਹਾ, ‘‘ਪਾਕਿਸਤਾਨ ਜੇਕਰ ਭਾਰਤ ਨਾਲ (ਕਸ਼ਮੀਰ ਨੂੰ ਵਿਸ਼ੇਸ਼ ਰਾਜ ਦਾ ਦਰਜਾ ਦਿੱਤੇ ਬਿਨਾਂ) ਆਪਣੇ ਰਿਸ਼ਤਿਆਂ ਨੂੰ ਮੁੜ ਬਹਾਲ ਲੈਂਦਾ ਹੈ, ਤਾਂ ਇਹ ਕਸ਼ਮੀਰੀਆਂ ਤੋਂ ਮੂੰਹ ਮੋੜ ਲੈਣ ਵਾਂਗ ਹੋਵੇਗਾ। ਜੇ ਭਾਰਤ ਪੰਜ ਅਗਸਤ ਨੂੰ ਚੁੱਕੇ ਗਏ ਆਪਣੇ ਕਦਮ ਵਾਪਸ ਲੈ ਲੈਂਦਾ ਹੈ, ਤਾਂ ਅਸੀਂ ਯਕੀਨੀ ਤੌਰ ’ਤੇ ਗੱਲਬਾਤ ਜਾਰੀ ਰੱਖ ਸਕਦੇ ਹਾਂ।’’ ਭਾਰਤ ਨੇ ਮੁੜ ਦੁਹਰਾਇਆ ਹੈ ਕਿ ਜੰਮੂ ਕਸ਼ਮੀਰ ਉਸ ਦਾ ਅਟੁੱਟ ਅੰਗ ਹੈ ਅਤੇ ਦੇਸ਼ ਆਪਣੀਆਂ ਸਮੱਸਿਆਵਾਂ ਨੂੰ ਸੁਲਝਾਉਣ ਦੇ ਸਮਰੱਥ ਹੈ।

Share