ਜੰਮੂ-ਕਸ਼ਮੀਰ ‘ਚ ਅੱਤਵਾਦੀ ਹਮਲਾ, ਤਿੰਨ ਜਵਾਨ ਸ਼ਹੀਦ

219
Share

ਬਾਰਾਮੁੱਲਾ, 17 ਅਗਸਤ (ਪੰਜਾਬ ਮੇਲ)- ਜੰਮੂ-ਕਸ਼ਮੀਰ ਦੇ ਬਾਰਾਮੁੱਲਾ ਵਿੱਚ ਸੋਮਵਾਰ ਦੀ ਸਵੇਰੇ ਅੱਤਵਾਦੀਆਂ ਨੇ ਸੁਰੱਖਿਆਂ ਦਸਤਿਆਂ ‘ਤੇ ਵੱਡਾ ਅੱਤਵਾਦੀ ਹਮਲਾ ਕੀਤਾ। ਇਸ ਹਮਲੇ ਵਿੱਚ ਜੰਮੂ-ਕਸ਼ਮੀਰ ਦੇ ਇੱਕ ਐਸਪੀਓ ਅਤੇ ਕੇਂਦਰੀ ਰਿਜ਼ਰਵ ਪੁਲਿਸ ਫੋਰਸ ਦੇ 2 ਜਵਾਨ ਸ਼ਹੀਦ ਹੋ ਗਏ। ਅੱਤਵਾਦੀਆਂ ਨੇ ਪੁਲਿਸ ਅਤੇ ਸੀਆਰਪੀਐਫ਼ ਦੀ ਜੁਆਇੰਟ ਨਾਕਾ ਪਾਰਟੀ ‘ਤੇ ਗੋਲੀਬਾਰੀ ਕੀਤੀ। ਜੰਮੂ-ਕਸ਼ਮੀਰ ਪੁਲਿਸ ਦੇ ਇੰਸਪੈਕਟਰ ਜਨਰਲ ਵਿਜੇ ਕੁਮਾਰ ਨੇ ਦੱਸਿਆ ਕਿ ਅੱਤਵਾਦੀ ਹਮਲੇ ਵਿੱਚ ਜ਼ਖਮੀ ਹੋਏ ਸੀਆਰਪੀਐਫ਼ ਦੇ ਦੋ ਜਵਾਨਾਂ ਨੇ ਹਸਪਤਾਲ ਵਿੱਚ ਇਲਾਜ ਦੌਰਾਨ ਦਮ ਤੋੜ ਦਿੱਤਾ ਹੈ। ਦੱਸ ਦੇਈਏ ਕਿ ਇਸ ਅੱਤਵਾਦੀ ਹਮਲੇ ਵਿੱਚ ਸੀਆਰਪੀਐਫ਼ ਦੇ ਕਾਂਸਟੇਬਲ ਖੁਰਸ਼ੀਦ ਖਾਨ ਅਤੇ ਸ਼ਰਮਾ ਲਵਕੁਸ਼ ਸੁਦਰਸ਼ਨ ਸ਼ਹੀਦ ਹੋ ਗਏ। ਇਹ ਦੋਵੇਂ ਜਵਾਨ ਬਿਹਾਰ ਦੇ ਵਾਸੀ ਸਨ।

ਸੁਰੱਖਿਆ ਦਸਤਿਆਂ ‘ਤੇ ਅੱਤਵਾਦੀ ਹਮਲੇ ਮਗਰੋਂ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ ਹੈ। ਹਰ ਪਾਸੇ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ। ਫ਼ੌਜ ਅਤੇ ਪੁਲਿਸ ਦੀ ਸਾਂਝੀ ਟੀਮ ਇਲਾਕੇ ਵਿੱਚ ਕਾਰਡਨ ਐਂਡ ਸਰਚ ਅਪ੍ਰੇਸ਼ਨ ਚਲਾ ਰਹੀ ਹੈ।


Share