ਜੋਅ ਬਿਡੇਨ ਅਤੇ ਕਮਲਾ ਹੈਰਿਸ ਨੇ ਭਾਰਤੀਆਂ ਨੂੰ ਦਿੱਤੀਆਂ ਨਰਾਤਿਆਂ ਦੀਆਂ ਵਧਾਈਆਂ

460
Share

ਵਾਸ਼ਿੰਗਟਨ,  18 ਅਕਤੂਬਰ (ਪੰਜਾਬ ਮੇਲ)- ਭਾਰਤ ਹੀ ਨਹੀਂ ਵਿਦੇਸ਼ਾਂ ਵਿਚ ਵੀ ਨਰਾਤਿਆਂ ਦੀ ਧੂੰਮਾਂ ਹਨ। ਅਮਰੀਕਾ ਦੇ ਰਾਸ਼ਟਰਪਤੀ ਚੋਣ ਵਿਚ ਡੈਮਕਰੋਟ ਪਾਰਟੀ  ਦੇ ਉਮੀਦਵਾਰ ਜੋਅ ਬਿਡੇਨ ਅਤੇ ਉਪ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ ਭਾਰਤੀ ਮੂਲ ਦੀ ਕਮਲਾ ਹੈਰਿਸ ਨੇ ਨਰਾਤਿਆਂ ਦੀ ਵਧਾਈ ਦਿੱਤੀ। ਜੋਅ ਬਿਡੇਨ ਨੇ ਟਵੀਟ ਕਰਕੇ ਕਿਹਾ ਕਿ ਮੈਂ ਅਮਰੀਕਾ ਅਤੇ ਦੁਨੀਆ ਭਰ ਵਿਚ ਜਸ਼ਨ ਮਨਾਉਣ ਵਾਲੇ ਸਾਰੇ ਲੋਕਾਂ ਨੂੰ ਹਿੰਦੂ ਤਿਉਹਰ ਨਰਾਤਿਆਂ ਦੀ  ਅਪਣੀ ਸ਼ੁਭ ਕਾਮਨਾਵਾਂ ਭੇਜਦਾ ਹਾਂ। ਨਾਲ ਹੀ ਕਿਹਾ ਕਿ ਹੋ ਸਕਦਾ ਹੈ ਕਿ ਚੰਗਿਆਈ ਇੱਕ ਵਾਰ ਫੇਰ ਤੋਂ ਬੁਰਾਈ ‘ਤੇ ਜਿੱਤ ਪ੍ਰਾਪਤ ਕਰੇ ਅਤੇ ਸਾਰਿਆਂ ਦੇ ਲਈ ਨਵੀਂ ਸ਼ੁਰੂਆਤ ਅਤੇ ਮੌਕੇ ਪ੍ਰਦਾਨ ਕਰੇ।

ਇਸ ਦੇ ਨਾਲ ਹੀ ਅਮਰੀਕੀ ਡੈਮੋਕਰੇਟਿਕ ਉਪ ਰਾਸ਼ਟਰਪਤੀ ਅਹੁਦੇ ਦੀ ਕਮਲਾ ਹੈਰਿਸ ਨੇ ਵੀ ਭਾਰਤੀ ਅਮਰੀਕੀਆਂ ਨੂੰ ਨਰਾਤਿਆਂ ਦੀ ਵਧਾਈ ਦਿੱਤੀ। ਉਨ੍ਹਾਂ ਨੇ ਟਵੀਟ ਕਰਕੇ  ਕਿਹਾ ਕਿ ਸਾਡੇ ਹਿੰਦੂ ਅਮਰੀਕੀ ਦੋਸਤਾਂ ਅਤੇ ਪਰਵਾਰਾਂ ਨੂੰ ਵਧਾਈ।
ਦੱਸਦੇ ਚਲੀਏ ਕਿ ਅਮਰੀਕਾ ਵਿਚ ਰਾਸ਼ਟਰਪਤੀ ਚੋਣਾਂ ਦਾ ਸਮਾਂ ਹੈ ਅਤੇ ਅਮਰੀਕਾ ਵਿਚ ਹਿੰਦੂਆਂ ਦੀ ਗਿਣਤੀ ਵੱਡੀ ਗਿਣਤੀ ਹੈ। ਇਸ ਲਈ ਜੋਅ ਬਿਡੇਨ ਦੇ ਲਈ ਭਾਰਤੀਆਂ ਨੂੰ ਨਰਾਤਿਆਂ ਦੀ ਵਧਾਈ ਦੇਣਾ ਕਾਫੀ ਮਾਇਨੇ ਰਖਦਾ ਹੈ। ਤੁਹਾਨੂੰ ਦੱਸ ਦੇਈਏ ਕਿ ਤਿੰਨ ਨਵੰਬਰ ਨੂੰ ਅਮਰੀਕਾ ਵਿਚ ਰਾਸ਼ਟਰਪਤੀ ਚੋਣਾਂ ਹਨ।


Share