ਜੋਅ ਬਿਡਨ ਨੂੰ ਨਵੇਂ ਰਾਸ਼ਟਰੀ ਸਰਵੇਖਣ ‘ਚ ਟਰੰਪ ‘ਤੇ ਬੜ੍ਹਤ

568
Share

ਵਾਸ਼ਿੰਗਟਨ, 18 ਅਗਸਤ (ਪੰਜਾਬ ਮੇਲ)- ਅਮਰੀਕਾ ‘ਚ ਡੈਮੋਕ੍ਰੇਟਿਕ ਪਾਰਟੀ ਦੇ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਜੋਅ ਬਿਡੇਨ ਨੇ ਨਵੇਂ ਰਾਸ਼ਟਰੀ ਸਰਵੇਖਣ (ਨੈਸ਼ਨਲ ਪੋਲ) ‘ਚ ਰਾਸ਼ਟਰਪਤੀ ਡੋਨਾਲਡ ਟਰੰਪ ‘ਤੇ ਬੜ੍ਹਤ ਹਾਸਲ ਕੀਤੀ ਹੈ, ਹਾਲਾਂਕਿ ਇਹ ਬੜ੍ਹਤ ਜ਼ਿਆਦਾ ਫ਼ਰਕ ਦੀ ਨਹੀਂ ਹੈ। ‘ਦ ਹਿਲ’ ਦੀ ਖ਼ਬਰ ਮੁਤਾਬਿਕ ਐਤਵਾਰ ਨੂੰ ਸੀ.ਐੱਨ.ਐੱਨ. ਪੋਲ ‘ਚ ਕਿਹਾ ਗਿਆ ਹੈ ਕਿ ਜੋਅ ਬਿਡਨ, ਟਰੰਪ ਤੋਂ ਸਿਰਫ਼ 4 ਅੰਕਾਂ ਨਾਲ ਅੱਗੇ ਹਨ। ਸਾਬਕਾ ਉਪ ਰਾਸ਼ਟਰਪਤੀ ਨੂੰ 50 ਫ਼ੀਸਦੀ ਅਤੇ ਟਰੰਪ ਨੂੰ 46 ਫ਼ੀਸਦੀ ਲੋਕਾਂ ਦਾ ਸਮਰਥਨ ਹਾਸਲ ਹੈ। ਜੂਨ ‘ਚ ਹੋਏ ਮਤਦਾਨ ਤੋਂ ਬਾਅਦ ਇਹ ਇਕ ਮਹੱਤਵਪੂਰਨ ਬਦਲਾਅ ਹੈ, ਜਦੋਂ ਜੋਅ ਬਿਡਨ ਨੇ 55 ਫ਼ੀਸਦੀ ਸਮਰਥਨ ਹਾਸਲ ਕਰ 14 ਫ਼ੀਸਦੀ ਬੜ੍ਹਤ ਬਣਾਈ ਸੀ ਅਤੇ ਟਰੰਪ ਨੂੰ 41 ਫ਼ੀਸਦੀ ਲੋਕਾਂ ਦਾ ਸਮਰਥਨ ਮਿਲਿਆ ਸੀ। 12 ਫ਼ੀਸਦੀ ਮਤਦਾਤਾਵਾਂ ਨੇ ਕਿਹਾ ਕਿ ਉਹ ਟਰੰਪ ਦਾ ਸਮਰਥਨ ਕਰਦੇ ਹਨ। ਉਨ੍ਹਾਂ ਨੇ ਕਿਹਾ ਕਿ ਚੋਣਾਂ ਦੇ ਦਿਨ ਤੋਂ ਪਹਿਲਾਂ ਉਹ ਆਪਣਾ ਮਨ ਬਦਲ ਸਕਦੇ ਹਨ, ਪਰ ਸਿਰਫ਼ 7 ਫ਼ੀਸਦੀ ਜੋਅ ਬਿਡਨ ਸਮਰਥਕਾਂ ਨੇ ਇਹੀ ਗੱਲ ਕਹੀ। ‘ਦ ਹਿਲ’ ‘ਚ ਨਿਊਜ਼ ਅਨੁਸਾਰ ਰਾਸ਼ਟਰੀ ਸਰਵੇਖਣ ਦੇ ਨਤੀਜੇ ਡੈਮੋਕ੍ਰੇਟਿਕ ਨੈਸ਼ਨਲ ਕਨਵੈੱਨਸ਼ਨ ਤੋਂ ਠੀਕ ਪਹਿਲਾਂ ਆਉਂਦੇ ਹਨ, ਜੋ ਸੋਮਵਾਰ ਨੂੰ ਸ਼ੁਰੂ ਹੋ ਰਿਹਾ ਹੈ।


Share