ਜੋਅ ਬਾਈਡੇਨ 9/11 ਹਮਲੇ ਦੀ 20 ਵੀਂ ਵਰ੍ਹੇਗੰਢ ’ਤੇ ਕਰਨਗੇ ਤਿੰਨ ਥਾਵਾਂ ਦਾ ਦੌਰਾ

344
Share

ਫਰਿਜ਼ਨੋ, 6 ਸਤੰਬਰ (ਮਾਛੀਕੇ/ਧਾਲੀਆਂ/ਪੰਜਾਬ ਮੇਲ)- ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ 9/11 ਹਮਲੇ ਦੀ 20 ਵੀਂ ਵਰ੍ਹੇਗੰਢ ਮੌਕੇ ਇਸ ਹਮਲੇ ਨਾਲ ਸਬੰਧਿਤ ਤਿੰਨ ਥਾਵਾਂ ਦੀ ਯਾਤਰਾ ਕਰਨਗੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਾਈਟ ਹਾਏਸ ਨੇ ਸ਼ਨੀਵਾਰ ਨੂੰ ਦੱਸਿਆ ਕਿ ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ 11 ਸਤੰਬਰ ਨੂੰ ਆਪਣੀ ਪਤਨੀ ਜਿਲ ਬਾਈਡੇਨ ਨਾਲ 20 ਸਾਲ ਪਹਿਲਾਂ ਆਤੰਕੀ ਹਮਲਿਆਂ ਵਿੱਚ ਗਈਆਂ ਤਕਰੀਬਨ 3,000 ਜਾਨਾਂ ਨੂੰ ਸਨਮਾਨ ਅਤੇ ਸ਼ਰਧਾਂਜਲੀ ਦੇਣਗੇ। ਆਪਣੇ ਦੌਰੇ ਦੌਰਾਨ ਉਹ ਨਿਊਯਾਰਕ ਵਿੱਚ ਸਮਾਰੋਹਾਂ ’ਚ ਹਿੱਸਾ ਲੈਣਗੇ, ਜਿੱਥੇ ਵਰਲਡ ਟ੍ਰੇਡ ਸੈਂਟਰ ਦੇ ਟਵਿਨ ਟਾਵਰ ਡਿੱਗੇ ਸਨ। ਇਸਦੇ ਇਲਾਵਾ ਪੈਨਸਿਲਵੇਨੀਆ ਦੇ ਸ਼ੰਕਸਵਿਲੇ ਅਤੇ ਅਰਲਿੰਗਟਨ, ਵਰਜੀਨੀਆ ਵਿੱਚ ਪੈਂਟਾਗਨ ਹਮਲੇ ਨਾਲ ਸੰਬੰਧਿਤ ਸਥਾਨ ਵੀ ਦੌਰੇ ਵਿੱਚ ਸ਼ਾਮਲ ਹਨ। ਇਹਨਾਂ ਸਥਾਨਾਂ ’ਤੇ ਜਾ ਕੇ ਰਾਸ਼ਟਰਪਤੀ ਦੁਆਰਾ 20 ਸਾਲ ਪਹਿਲਾਂ ਮਾਰੇ ਗਏ ਸੈਂਕੜੇ ਅਮਰੀਕੀ ਨਿਵਾਸੀਆਂ ਨੂੰ ਸਨਮਾਨ ਸਹਿਤ ਸ਼ਰਧਾਂਜਲੀ ਦਿੱਤੀ ਜਾਵੇਗੀ। 9/11 ਦੇ ਹਮਲੇ ਤੋਂ ਬਾਅਦ ਅਮਰੀਕਾ ਵੱਲੋਂ ਅਫਗਾਨਿਸਤਾਨ ਵਿੱਚ ਅਮਰੀਕੀ ਫੌਜਾਂ ਦੀ ਤਾਇਨਾਤੀ ਕੀਤੀ ਗਈ ਸੀ, ਜਿਹਨਾਂ ਨੂੰ ਹੁਣ ਤਕਰੀਬਨ 20 ਸਾਲਾਂ ਬਾਅਦ ਵਾਪਸ ਬੁਲਾ ਲਿਆ ਗਿਆ ਹੈ।

Share