ਜੋਅ ਬਾਈਡਨ ਵੱਲੋਂ ਭਾਰਤੀ ਮੂਲ ਦੀ ਅਮਰੀਕਨ ਵਾਸ਼ਿੰਗਟਨ ਦੇ ਜੱਜ ਦੇ ਰੂਪ ’ਚ ਨਾਮਜ਼ਦ

472
Share

ਨਿਊਯਾਰਕ, 1 ਅਪ੍ਰੈਲ (ਪੰਜਾਬ ਮੇਲ)-ਅਮਰੀਕੀ ਰਾਸ਼ਟਰਪਤੀ ਜੋਅ ਬਾਈਡਨ ਨੇ ਦੇਸ਼ ਦੀ ਰਾਜਧਾਨੀ ਦੀ ਸਥਾਨਕ ਅਦਾਲਤ ਪ੍ਰਣਾਲੀ ’ਚ ਇਕ ਭਾਰਤੀ ਮੂਲ ਦੀ ਅਮਰੀਕਨ ਨੂੰ ਜੱਜ ਦੇ ਰੂਪ ’ਚ ਨਾਮਜ਼ਦ ਕੀਤਾ ਹੈ। ਇਹ ਕਦਮ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਨਿਯੁਕਤ ਕੀਤੇ ਗਏ ਇਕ ਅਧਿਕਾਰੀ ਦਾ ਨਾਂ ਵਾਪਸ ਲਏ ਜਾਣ ਤੋਂ ਬਾਅਦ ਸਾਹਮਣੇ ਆਇਆ ਹੈ। ਵ੍ਹਾਈਟ ਹਾਊਸ ਨੇ ਬੀਤੇ ਦਿਨੀਂ ਐਲਾਨ ਕੀਤਾ ਕਿ ਬਾਈਡਨ ਨੇ ਰੂਪਾ ਰੰਗਾ ਪੁਟਗੁੰਟਾ ਨੂੰ ਕੋਲੰਬੀਆ ਜ਼ਿਲ੍ਹੇ ਦੇ ਸੁਪੀਰੀਅਰ ਕੋਰਟ ਦੇ ਜੱਜ ਦੇ ਰੂਪ ’ਚ ਨਾਮਜ਼ਦ ਕੀਤਾ ਹੈ, ਜੋ ਵਾਸ਼ਿੰਗਟਨ ਲਈ ਇਕ ਸਥਾਨਕ ਅਦਾਲਤ ਹੈ। ਪੁਟਗੁੰਟਾ ਹੁਣ ਕੋਲੰਬੀਆ ਰੈਂਟਲ ਹਾਊਸਿੰਗ ਕਮਿਸ਼ਨ ਦੇ ਜ਼ਿਲ੍ਹੇ ਦੇ ਇਕ ਪ੍ਰਸ਼ਾਸਨਿਕ ਜੱਜ ਹਨ। ਇਸ ਤੋਂ ਪਹਿਲਾਂ ਉਹ ਅਪਰਾਧਿਕ ਮਾਮਲਿਆਂ ’ਚ ਗਰੀਬਾਂ ਦੀ ਪ੍ਰਤੀਨਿਧਤਾ ਕਰ ਚੁੱਕੀ ਹੈ।

Share